ਮੌਜਾਂ ਲੁੱਟੀ ਜਾਂਦੇ ਨੇ, ਬਾਬੇ ਦੇ ਭਗਤ ਪਿਆਰੇ ll
ਮਾਂ ਰਤਨੋ ਦਾ ਲਾਡਲਾ ll ਨਹੀਂ ਲਾਉਂਦਾ ਕਿਸੇ ਨੂੰ ਲਾਰੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,
ਸਤਿਗੁਰ ਮੇਰਾ ਸਿੰਗੀਆਂ ਵਾਲਾ, ”ਸਭ ਤੇ ਮੇਹਰਾਂ ਕਰਦਾ ਏ”
ਜਿਹੜਾ ਓਹਦੇ ਦਰ ਤੇ ਜਾਵੇ, ”ਖਾਲੀ ਝੋਲੀਆਂ ਭਰਦਾ ਏ” ll
ਕਿਸੇ ਚੀਜ਼ ਦੀ ਥੋੜ ਨਾ ਆਵੇ ll ਖੁੱਲੇ ਪਏ ਭੰਡਾਰੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,
ਸ਼ਾਹਤਲਾਈਆਂ ਲੱਗਿਆ ਮੇਲਾ, ”ਜਗਮਗ ਹੁੰਦੀ ਚਾਰੇ ਪਾਸੇ”
ਖੁਸ਼ੀਆਂ ਦੇ ਵਿੱਚ ਨੱਚਦੇ ਗਾਉਂਦੇ, ”ਭਗਤਾਂ ਦੇ ਮੁੱਖੜੇ ਤੇ ਹਾਸੇ” ll
ਗੁਫ਼ਾ ਦੇ ਉੱਤੇ ਪੈਂਦੇ ਭੰਗੜੇ ll ਵੱਜਦੇ ਢੋਲ ਨਗਾੜੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,
ਵਿੱਚ ਸਰਾਂਵਾ ਲੱਗੀਆਂ ਰੌਣਕਾਂ, ”ਢੋਲਕ ਚਿਮਟੇ ਵੱਜਦੇ ਨੇ”
ਦਾਲਾ ਵੀ ਹੁਣ ਕਹਿੰਦਾ ਆ ਕੇ ”ਬੜੇ ਪਿਆਰੇ ਲੱਗਦੇ ਨੇ” ll
ਮਾਧੋਪੁਰੀਆ ਦੀਪ ਵੀ ਲਾਉਂਦਾ ll ਗੁਫਾ ਤੇ ਆਣ ਜੈਕਾਰੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,
बाबा बालक नाथ भजन