याद करां करके गुफा

ਯਾਦ ਕਰਾਂ, ਕਰਕੇ ਗੁਫਾ ਦੇ ਵੱਲ ਮੂੰਹ,
ਮੈਂ ਮਈਆ/ਅੰਬੇ ਜੀ ਤੈਨੂੰ ਯਾਦ ਕਰਾਂ ll

ਵੈਸ਼ਨੋ ਗੁਫਾ ਤੇ, ਸੱਦ ਲੈ ਮੈਨੂੰ
ਤਰਲੇ ਵਾਸਤੇ, ਪਾਵਾਂ ਤੈਨੂੰ ll
ਨਿੱਤ ਤਰਸਾਂ, ਤੇਰੇ ਦਰਸ਼ਨਾਂ ਨੂੰ,
ਮੈਂ ਮਈਆ ਜੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,

ਭਗਤਾਂ ਦੀ, ਜੱਗ ਜੰਨਨੀ ਕਹਾਵੇਂ
ਸਭਨਾਂ ਨੂੰ ਲਿੱਖ, ਚਿੱਠੀਆਂ ਪਾਵੇਂ ll
ਦੱਸ ਮੈਨੂੰ, ਕਿਓਂ ਮੈਨੂੰ ਭੁੱਲ ਗਈ ਤੂੰ,
ਮੈਂ ਮਈਆ ਜੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,

ਰਾਤ ਦਿਨੇ ਮੈਨੂੰ, ਪੈਣ ਭੁਲੇਖੇ
ਤੇਰੇ ਬਿਨ ਮੈਨੂੰ, ਕੇਹੜਾ ਵੇਖੇ ll
ਭਰਿਆ ਏ, ਨਾਲ ਦੁੱਖਾਂ ਦੇ ਲੂੰ ਲੂੰ,
ਮੈਂ ਮਈਆ ਜੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,

ਅਰਜ਼ਾਂ ਕਰਦੇ ਤੇਰੇ, ਭਗਤ ਨਿਰਾਲੇ
ਖੋਲ ਦੇ ਸਾਡੀ, ਕਿਸਮਤ ਦੇ ਤਾਲੇ ll
ਲੱਗ ਗਈ ਏ, ਨਾਲ ਤੇਰੇ ਸਾਡੀ ਰੂਹ,
ਮੈਂ ਮਈਆ ਜੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ………..

Leave a Reply