ਵੇ ਰੋਈਆਂ ਬਾਲਕਾ ਵੇ, ਗਊਆਂ ਤੇਰੇ ਜਾਣ ਤੇ ll
ਤੇਰੇ ਜਾਣ ਦਾ, ਮਨਾਇਆ ਸੋਗ ਭਾਰਾ
ਤੇਰੇ ਬਾਝ ਨਾ ਉਹ, ਪੀਂਦਿਆਂ ਨਾ ਪਾਣੀ ਵੇ ll
ਤੇਰੇ ਬਾਝ ਨਾ ਉਹ, ਖਾਂਦੀਆਂ ਵੇ ਚਾਰਾ,,ਓਏ
ਜਿਹਨਾਂ ਬੋਹੜਾਂ ਦੀ ਤੂੰ, ਛਾਵੇਂ ਕਦੇ ਬਹਿੰਦਾ ਸੀ ll
ਸੋਗ ਓਹਨਾ ਨੇ, ਮਨਾਇਆ ਆਪ ਭਾਰਾ ll
ਸੁੱਕੀ ਡਾਲੀ ਡਾਲੀ, ਪੱਤਾ ਪੱਤਾ ਝੜ੍ਹ ਗਿਆ ll
ਓਹਨਾ ਉੱਜੜਿਆਂ ਦਾ, ਵੇਖ ਜਾ ਨਜ਼ਾਰਾ,,,ਓਏ
ਵੇ ਮੇਹਣੇ ਲੋਕਾਂ ਕਹਿਣੇ, ਲੱਗ ਤੈਨੂੰ ਮਾਰੇ ਸੀ ll
ਮੇਰਾ ਚੱਲਿਆ ਨਾ, ਹੋਣੀ ਅੱਗੇ ਚਾਰਾ ll
ਘਰ ਆਇਆ ਵੇ ਮੈਂ, ਰੱਬ ਨਾ ਪਛਾਣਿਆ ll
ਸੁੱਖ ਲੁੱਟਿਆ, ਨਸੀਬਾਂ ਮੇਰਾ ਸਾਰਾ,,,ਓਏ
ਵੇ ਤੈਨੂੰ ਰਾਹਾਂ ਵਿੱਚ, ਬੈਠੀ ਮੈਂ ਉਡੀਕਦੀ ll
ਮੇਰਾ ਢਾਹਵੀਂ ਨਾ ਤੂੰ, ਆਸਾਂ ਦਾ ਮੁਨਾਰਾ ll
ਤੈਨੂੰ ਵਾਸਤਾ ਈ, ਛੱਡ ਕੇ ਨਾ ਜਾਵੀਂ ਵੇ ll
ਮੇਰਾ ਤੇਰੇ ਬਾਝੋਂ, ਕੋਈ ਨਾ ਸਹਾਰਾ,,
ਵੇ ਧਾਹਾਂ ਉੱਚੀ ਉੱਚੀ, ਰਤਨੋ ਨੇ ਮਾਰੀਆ ll
ਮੇਰਾ ਮੁੜਿਆ ਨਾ ਓਏ,ਅੱਖੀਆਂ ਦਾ ਤਾਰਾ ll
ਕੋਈ ਮੋੜ ਲਿਆਵੋ, ਰੁੱਸੇ ਮੇਰੇ ਪਾਲੀ ਨੂੰ ll
ਮੇਰਾ ਓਹਦੇ ਬਾਝੋਂ, ਕੋਈ ਨਾ ਸਹਾਰਾ llxll