रोटी ले जा बालक दी

ਐਧਰ ਕਣਕਾਂ ਓਧਰ ਕਣਕਾਂ,
ਵਿੱਚ ਕਿਆਰੀ ਪਾਲਕ ਦੀ ll
ਸੁਣ ਮਾਂ ਰਤਨੋ, ਰੋਟੀ ਲੈ ਜਾ ਬਾਲਕ ਦੀ ll

ਬਾਲਕ ਤੇਰਾ, ਬਾਲ ਨਿਆਣਾ
ਗਊਆਂ ਚਰਾਵੇ, ਭੁੱਖਣ ਭਾਣਾ ll
ਮੱਕੀ ਦੀ ਰੋਟੀ, ਸਾਗ ਸਰੋਂ ਦਾ,
ਭੁਰਜੀ ਲੈ ਜਾ, ਪਾਲਕ ਦੀ
ਸੁਣ ਮਾਂ ਰਤਨੋ,,,,,,,,,,,,,,,,

ਬਾਲਕ ਤੇਰਾ, ਸਭ ਤੋਂ ਸੋਹਣਾ
ਉਸ ਵਰਗਾ ਕੋਈ, ਹੋਰ ਨੀ ਹੋਣਾ ll
ਨਜ਼ਰ ਨਾ ਲੱਗ ਜਾਏ, ਚੰਨ ਤੇਰੇ ਨੂੰ,
ਲਾ ਦੇ ਚੁੱਟਕੀ, ਕਾਲਕ ਦੀ
ਸੁਣ ਮਾਂ ਰਤਨੋ,,,,,,,,,,,,,,,,

ਬਾਲਕ ਤੇਰਾ, ਭੋਲਾ ਭਲਾ
ਕੰਨ ਵਿਚ ਮੁੰਦਰਾਂ, ਗਲ਼ ਵਿਚ ਮਾਲਾ ll
ਘਰ ਤੇਰੇ ਖੁਦ, ਰੱਬ ਹੈ ਆਇਆ,
ਸਾਥ ਤੈਨੂੰ, ਮਾਲਕ ਦੀ
ਸੁਣ ਮਾਂ ਰਤਨੋ,,,,,,,,,,,,,,,,

ਬਾਲਕ ਤੇਰਾ, ਕਰਮਾਂ ਵਾਲਾ
ਦੂਰ ਕਰੇ ਦੁੱਖ, ਭਰਮਾਂ ਵਾਲਾ ll
ਸਿਫਤ ਹੁੰਦੀ ਆ, ਰਾਹੋਂ ਦਿਆ ਸੁੱਖਿਆ,
ਘਰ ਘਰ ਜੱਗ ਦੇ, ਮਲਕ ਦੀ
ਸੁਣ ਮਾਂ ਰਤਨੋ,,,,,,,,,,,,,,,,

Leave a Reply