( ਰਾਜੂ ਸ਼ਾਹ ਮਸਤਾਨਾ ਜੋਗੀ, ਤੇ ਪਿਆ ਰਾਹ ਵਿੱਚ ਬੀਨ ਬਜਾਵੇ,
ਓਸ ਖੁਦਾ ਨਾਲ ਲਾ ਕੇ ਅੱਖੀਆਂ, ਬੱਸ ਏਹੀ ਉਹ ਪਿਆ ਗਾਵੇ )
ਲੱਗੀ ਨਾ ਗਰੀਬਾਂ ਨਾਲ, ਲੱਗੀ ਨਾ ਅਮੀਰਾਂ ਨਾਲ ll
ਐਸੀ ਲੱਗੀ ਮਾਂ ਮੇਰੀ, ਲੱਗ ਗਈ ਫਕੀਰਾਂ ਨਾਲ
ਐਸੀ ਲੱਗੀ ਮਾਂ ਮੇਰੀ ll, ਲੱਗ ਗਈ ਫਕੀਰਾਂ ਨਾਲ
ਐਸੀ ਲੱਗੀ ਮਾਂ ਮੇਰੀ, ਲੱਗ ਗਈ ਫਕੀਰਾਂ ਨਾਲ ll
ਵਚਨ ਫਕੀਰਾਂ ਦੇ ਤਾਂ, ਬੜੇ ਅਨਮੋਲ ਮਾਂ,,
ਤੇਰਾ ਤੇਰਾ ਬੋਲ ਸਭ, ਕੁਝ ਜਾਂਦੇ ਤੋਲ ਮਾਂ ll
ਫਾਕਿਆਂ ਨੂੰ ਫੱਕ ਜਾਂਦੇ, ਅੱਖੀਆਂ ਦੇ ਨੀਰਾਂ ਨਾਲ
ਐਸੀ ਲੱਗੀ ਮਾਂ ਮੇਰੀ ll,,,,,,,,,,,,,,,,,,,,,,,,,
ਜੋਗੀਆ ਨਾਲ ਰਹਿ ਕੇ ਮਾਏਂ, ਜੋਗਨ ਮੈਂ ਹੋ ਗਈ,,
ਲੱਗ ਗਈ ਫਕੀਰਾਂ ਨਾਲ, ਫਕੀਰਾਂ ਜੇਹੀ ਹੋ ਗਈ ll
ਰੋਮ ਰੋਮ ਬਿਨ ਦਿੱਤਾ, ਨਾਮ ਦੀਆਂ ਤੀਰਾਂ ਨਾਲ
ਐਸੀ ਲੱਗੀ ਮਾਂ ਮੇਰੀ ll,,,,,,,,,,,,,,,,,,,,,,,,,
ਫਿੱਕਾ ਫਿੱਕਾ ਲੱਗੇ ਹਰ, ਦੁਨੀਆਂ ਦਾ ਰੰਗ ਮਾਂ,,
ਮਸਤਾਂ ਨਾਲ ਰਹਿ ਕੇ ਹੋ ਗਈ, ਮਸਤ ਮਲੰਗ ਮਾਂ ll
ਰਹਿਆ ਨਾ ਕੋਈ ਸ਼ੌਂਕ ਮੈਨੂੰ, ਝੂਠੀਆਂ ਜਗੀਰਾਂ ਦਾ
ਐਸੀ ਲੱਗੀ ਮਾਂ ਮੇਰੀ ll,,,,,,,,,,,,,,,,,,,,,,,,,
ਮਸਤ ਫਕੀਰ ਰਾਣੇ, ਰੂਪ ਹੁੰਦੇ ਰੱਬ ਦਾ,,
ਬੰਦਗੀ ਤੇ ਬੈਠ ਭਲਾ, ਮੰਗਦੇ ਨੇ ਸਭ ਦਾ ll
ਰੱਖਦੇ ਫਰਕ ਨਾ, ਗਰੀਬਾਂ ਨਾ ਅਮੀਰਾਂ ਨਾਲ
ਐਸੀ ਲੱਗੀ ਮਾਂ ਮੇਰੀ ll,,,,,,,,,,,,,,,,,,,,,,,,
Pingback: लग गयी फकीरा नाल – bhakti.lyrics-in-hindi.com – tineb.org/blogger