ला लो मइयां जी मेरा भोग गरीब दा

ਲਾ ਲਓ ਮਈਆ ਜੀ, ਮੇਰਾ ਭੋਗ ਗਰੀਬ ਦਾ
ਲਾ ਲੈ ਦਾਤੀਏ, ਮੇਰਾ ਭੋਗ ਗਰੀਬ ਦਾ
ਭੋਗ ਗਰੀਬ ਦਾ ਜੀ, ਭੋਗ ਗਰੀਬ ਦਾ
ਲਾ ਲਓ ਮਈਆ ਜੀ, ਮੇਰਾ ਭੋਗ ਗਰੀਬ ਦਾ

ਭਿਲਣੀ ਦੇ ਬੇਰ, ਸੁਦਾਮਾ ਦੇ ਤੁੰਡਲ
ਰੁੱਚ ਰੁੱਚ ਭੋਗ, ਲਗਾਇਓ ਮਈਆ ਜੀ,
ਮੇਰਾ ਭੋਗ ਗਰੀਬ ਦਾ
ਲਾ ਲੈ ਜਵਾਲਾ ਮਾਂ,,,,,,,,,,,,,

ਦੁਰਯੋਧਨ ਦੇ, ਮੇਵੇ ਤਿਆਗੇ
ਸਾਗ ਵਿਦੁਰ ਘਰ, ਖਾਇਓ ਮਈਆ ਜੀ,
ਮੇਰਾ ਭੋਗ ਗਰੀਬ ਦਾ
ਲਾ ਲੈ ਚਾਮੁੰਡਾ ਮਾਂ,,,,,,,,,,,,,

ਰੂਖਾ ਸੂਖਾ, ਭੋਜਨ ਮੇਰਾ
ਸ਼ਰਧਾ ਨਾਲ, ਬਣਾਇਆ ਅੰਮੀਏ ਜੀ,
ਮੇਰਾ ਭੋਗ ਗਰੀਬ ਦਾ
ਲਾ ਲੈ ਅੰਬੇ ਮਾਂ,,,,,,,,,,,,,

ਸਬ ਸੰਗਤਾਂ ਦੀ, ਏਹੋ ਸ਼ਰਧਾ
ਆਕਰ ਭੋਗ, ਲਗਾਇਓ ਮਈਆ ਜੀ,
ਮੇਰਾ ਭੋਗ ਗਰੀਬ ਦਾ
ਲਾ ਲੈ ਕਾਲੀ ਮਾਂ,,,,,,,,,,,,,

ਸਬ ਸੰਗਤਾਂ ਦੀ, ਏਹੋ ਅਰਜ਼ੀ
ਸੰਗਤਾਂ ਨੂੰ ਦਰਸ਼, ਦਿਖਾਓ ਮਈਆ ਜੀ,
ਮੇਰਾ ਭੋਗ ਗਰੀਬ ਦਾ
ਲਾ ਲੈ ਦਾਤੀਏ, ਮੇਰਾ ਭੋਗ ਗਰੀਬ ਦਾ,
ਲਾ ਲਓ ਮਈਆ ਜੀ, ਮੇਰਾ ਭੋਗ ਗਰੀਬ ਦਾ I

ਉਹ ਦਿੱਸਦਾ ll ਦਰਬਾਰ ਸ਼ੇਰਾਂਵਾਲੀ ਦਾ
ਉਹ ਦਿੱਸਦਾ ll ਦਰਬਾਰ ਜੋਤਾਂ ਵਾਲੀ ਦਾ
ਉਹ ਦਿੱਸਦਾ ll ਦਰਬਾਰ ਲਾਟਾਂ ਵਾਲੀ ਦਾ

ਆ ਗਏ ਮਈਆ ਜੀ ਆ ਗਏ, ਤੇਰੇ ਦਰਬਾਰ ਤੇ
ਖੋਲ ਦੇ ਬੂਹੇ ਮੰਦਿਰਾਂ ਦੇ, ਤੂੰ ਦਾਤੀ ਦੀਦਾਰ ਦੇ
ਆ ਗਏ ਮਈਆ ਜੀ ਆ ਗਏ, ਤੇਰੇ ਦਰਬਾਰ ਤੇ

ਹੋ ਖੜੇ ਸਵਾਲੀ ਅਰ੍ਜ਼ਾ ਕਰਦੇ, ਤੂੰ ਭਗਤਾਂ ਨੂੰ ਤਾਰ ਦੇ
ਆ ਗਏ ਮਈਆ ਜੀ ਆ ਗਏ, ਤੇਰੇ ਦਰਬਾਰ ਤੇ
ਆ ਗਏ ਮਈਆ ਜੀ ਆ ਗਏ, ਤੇਰੇ ਦਰਬਾਰ ਤੇ
ਜੈ ਜੈ ਜੈ ਜੈ ਜੈ, ਜੈ ਜੈ ਜੈ ਜੈ,,,, ਬੋਲ ਕੇ

Leave a Reply