शिव रात्रि दी आई सोहनी रात

ਸ਼ਿਵ-ਰਾਤ੍ਰੀ ਦੀ, ਆਈ ਸੋਹਣੀ ਰਾਤ,
”ਕਿ ਬੰਮ-ਬੰਮ-ਭੋਲੇ ਬੋਲਦੇ ਰਹੀਏ ” ll
ਬੈਠੇ ਸ਼ਿਵ ਗੁਣ ਗਾਉਂਦੇ,
ਤੇਰੇ ਭਕਤ ਨੇ ਪਿਆਰੇ ll,
ਗੂੰਜਦੇ ਸ਼ਿਵ ਦੇ ਜੈਕਾਰੇ ਦਿਨ ਰਾਤ,
”ਕਿ ਬੰਮ ਬੰਮ ਭੋਲੇ ਬੋਲਦੇ ਰਹੀਏ ”,,,,,,

ਕੈਲਾਸ਼ ਵਾਸੀ ਭੋਲੇ ਨੇ ਅੱਜ,
ਮੰਦਿਰਾਂ ਦੇ ਵਿੱਚ ਆਉਣਾ
ਕਰਕੇ ਭੋਲੇ ਦਰਸ਼ਨ ਤੇਰਾ,
ਜੀਵਨ ਸਫਲ ਬਣਾਉਣਾ ll
ਬੰਮ ਬੰਮ ਭੋਲੇ, ਸਭ ਤੋਂ ਪਿਆਰਾ ll,
ਬੋਲਦੇ ਰਹੀਏ,
ਸ਼ਿਵ-ਰਾਤ੍ਰੀ ਦੀ ll, ਆਈ ਸੋਹਣੀ ਰਾਤ,
“ਕਿ ਬੰਮ-ਬੰਮ-ਭੋਲੇ ਬੋਲਦੇ ਰਹੀਏ “,,,,,,F

ਨਾਮ ਤੇਰੇ ਵਿੱਚ ਸਭ ਹੈ ਰੰਗੀ,
ਕਾਇਨਾਤ ਏਹ ਸਾਰੀ
ਭੋਲੇ ਦੇ ਭਗਤਾਂ ਨੂੰ ਚੜ੍ਹ ਗਈ,
ਸ਼ਿਵਾਏ ਨਾਮ ਖ਼ੁਮਾਰੀ ll
ਚੱਲਦੇ ਫਿਰਦੇ ਬੰਮ-ਬੰਮ-ਭੋਲੇ ll,
ਬੋਲਦੇ ਰਹੀਏ,
ਸ਼ਿਵ-ਰਾਤ੍ਰੀ ਦੀ ll, ਆਈ ਸੋਹਣੀ ਰਾਤ,
“ਕਿ ਬੰਮ-ਬੰਮ-ਭੋਲੇ ਬੋਲਦੇ ਰਹੀਏ “,,,,,,F

ਛੱਡ ਕੇ ਸਾਰੀ ਦੁਨੀਆਂਦਾਰੀ,
ਭੋਲੇ ਰੰਗ ਵਿੱਚ ਰੰਗ ਜਾ
ਮੋਹ ਮਾਇਆ ਨੂੰ ਤਿਆਗ ਕੇ ਬੰਦੇ,
ਸੇਵਕ ਇਸਦਾ ਬਣ ਜਾ ll
ਛੱਡ ਕੇ ਝੂਠੇ ਬੰਧਨ ਭੋਲੇ ll,
ਬੋਲਦੇ ਰਹੀਏ,
ਸ਼ਿਵ-ਰਾਤ੍ਰੀ ਦੀ, ਆਈ ਸੋਹਣੀ ਰਾਤ,
“ਕਿ ਬੰਮ ਬੰਮ ਭੋਲੇ ਬੋਲਦੇ ਰਹੀਏ “,,,,,F
“ਕਿ ਬੰਮ ਬੰਮ ਭੋਲੇ ਬੋਲਦੇ ਰਹੀਏ “,,,,,,
ਧੁਨ- ਅਲਾਹ ਕਰੇ ਦਿਨ ਨਾ ਚੜ੍ਹੇ

Leave a Reply