सच्चे पातशाह मेरी बक्श खता

ਸੱਚੇ ਪਾਤਸ਼ਾਹ, ਮੇਰੀ ਬਖਸ਼ ਖਤਾ ll,
ਮੈਂ ਨਿਮਾਣਾ,,,
ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ ll
ਸੱਚੇ ਪਾਤਸ਼ਾਹ,,,,,,,,,,,,,

ਦੀਨ ਛੋੜ, ਦੁਨੀ ਸੰਗ ਲਾਗਾ
ਤੇਰਾ ਨਾਮ ਨਾ, ਜਪਿਆ ਅਭਾਗਾ
ਕੋਈ ਗੁਣ ਨਾ ਪੱਲੇ, ਨਰਕ ਨਾ ਮੈਨੂੰ ਝੱਲੇ,
ਪਾਪ ਕਮਾਣਾ,,, ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ,
ਸੱਚੇ ਪਾਤਸ਼ਾਹ,,,,,,,,,,,,,

ਦਰ ਤੇਰੇ, ਸਵਾਲੀ ਜੋ ਆਵੇ
ਮੂੰਹੋਂ ਮੰਗੀਆਂ, ਮੁਰਾਦਾਂ ਓਹ ਪਾਵੇ
ਮੈਂ ਵੀ ਆਇਆ ਸ਼ਰਨੀ, ਮੈਨੂੰ ਲਾਵੋ ਚਰਣੀ,
ਵਿਰਦ ਪਛਾਣਾ,,, ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ,
ਸੱਚੇ ਪਾਤਸ਼ਾਹ,,,,,,,,,,,,,

ਤਰ ਗਏ ਪਾਪੀ, ਨਾਮ ਰੱਟ ਕੇ
ਕੱਟੀਂ ਚੌਰਾਸੀ, ਨਾਮ ਜਪ ਕੇ
ਵਿਸਰ ਨਾਹੀਂ ਦਾਤਾਰ, ਬਖਸ਼ੋ ਹਰਿ ਜੀ ਦਾ ਦਵਾਰ,
ਦਰਸ ਦਿਖਾਣਾ,,, ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ,
ਸੱਚੇ ਪਾਤਸ਼ਾਹ,,,,,,,,,,,,,

ਤੂੰ ਸਰਵ, ਕਲਾਂ ਦਾ ਗਿਆਤਾ
ਭੇਦ ਤੇਰਾ, ਕਿਸੇ ਨਾ ਜਾਤਾ
ਤੂੰ ਮੇਹਰਬਾਨ ਹੈ, ਤੂੰ ਦਇਆਵਾਣ ਹੈ,
ਤੂੰ ਸਿਆਣਾ,,, ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ,
ਸੱਚੇ ਪਾਤਸ਼ਾਹ,,,,,,,,,,,,,

Leave a Reply