सतगुर नानक आजा

ਸਤਿਗੁਰ ਨਾਨਕ ਆਜਾ, ਸੰਗਤ ਪਈ ਪੁਕਾਰਦੀ,
ਤੇਰੇ ਹੱਥ ਵਿਚ ਚਾਬੀ ਏ ਦਾਤਾ/ਸਾਈਆਂ, ਸਾਰੇ ਸੰਸਾਰ ਦੀ,
ਸਤਿਗੁਰ ਨਾਨਕ ਆਜਾ, ਸਤਿਗੁਰ ਨਾਨਕ ਆਜਾ
ਸਤਿਗੁਰ ਨਾਨਕ ਆਜਾ,,,,,,,,,,,,,,,,,,,,,,

ਜੇਲਾਂ ਵਿੱਚ ਜਾ ਕੇ ਦੁਖੀਆਂ ਦਾ, ‘ਤੂੰ ਦੁੱਖ ਨਿਵਾਰਿਆ’
ਤੂੰ ਕਰਮ ਕਮਾਇਆ ਸਭ ਤੇ, ‘ਡੁੱਬਿਆਂ ਨੂੰ ਤਾਰਿਆ’
ਤੂੰ ਆਕੜ ਭੰਨੀ ਦਾਤਾ ll, ਬਾਬਰ ਸਰਕਾਰ ਦੀ,
ਤੇਰੇ ਹੱਥ ਵਿੱਚ ਚਾਬੀ ਏ ਸਾਈਆਂ, ਸਾਰੇ ਸੰਸਾਰ ਦੀ
ਸਤਿਗੁਰ ਨਾਨਕ ਆਜਾ, ਸਤਿਗੁਰ ਨਾਨਕ ਆਜਾ
ਸਤਿਗੁਰ ਨਾਨਕ ਆਜਾ,,,,,,,,,,,,,,,,,,,

ਓ ਪੰਜਾਂ ਤੇ ਨਨਕਾਣਾ, ‘ਨਜ਼ਰਾਂ ਤੋਂ ਦੂਰ ਨੇ’
ਤੇਰੀ ਦੀਦ ਦੀ ਖਾਤਿਰ ਬਾਬਾ, ‘ਅੱਖੀਆਂ ਮਜ਼ਬੂਰ ਨੇ’
ਯਮਲੇ ਜੱਟ ਦੀ ਤੂੰਬੀ ll ਤੈਨੂੰ ਵਾਜ਼ਾਂ ਮਾਰਦੀ,
ਤੇਰੇ ਹੱਥ ਵਿਚ ਚਾਬੀ ਏ ਸਾਈਆਂ, ਸਾਰੇ ਸੰਸਾਰ ਦੀ,
ਸਤਿਗੁਰ ਨਾਨਕ ਆਜਾ, ਸਤਿਗੁਰ ਨਾਨਕ ਆਜਾ
ਸਤਿਗੁਰ ਨਾਨਕ ਆਜਾ,,,,,,,,,,,,,,,,,,,,,

Leave a Reply