ਸਤਿਗੁਰ ਦੇ ਹੱਥ ਡੋਰ ਮਾਏ ਨੀ ਮੇਰੀ ਸਤਿਗੁਰ ਦੇ
ਆਪੇ ਲਾਈਆ ਕੁੰਡੀਆ ਨੀ ਮਾਏ ਆਪੇ ਖਿੱਚਦਾ ਡੋਰ
ਮਾਏ ਨੀ ਮੇਰੀ ਸਤਿਗੁਰ ਦੇ ਸਤਿਗੁਰ ਦੇ ਹੱਥ ਡੋਰ
ਮੀਰਾਂ ਵਾਗ ਦੀਵਾਨੀ ਹੋ ਗਈ ਉਹਦੀ ਮੈ ਮਸਤਾਨੀ ਹੋ ਗਈ
ਉਹਦੇ ਵੱਲ ਜੱਦ ਧਿਆਨ ਕਰਾਂ ਮੈ ਚੱੜਦੀ ਜਾਦੀ ਲੋਰ
ਮਾਏ ਨੀ ਮੇਰੀ ਸਤਿਗੁਰ ਦੇ ਸਤਿਗੁਰ ਦੇ ਹੱਥ ਡੋਰ
ਮਾਏ ਉਹਦਾ ਮੈ ਪੱਲਾ ਫੜਿਆ ਰੰਗ ਸਤਿਗੁਰ ਦਾ ਮੇਰੇ ਤੇ ਚੱੜਿਆ
ਸਭ ਕੁਛ ਬੱਖਸ਼ ਦਿੱਤਾ ਏ ਮੈਨੂੰ ਸ਼ੱਡੀ ਨਾ ਕੋਈ ਥੋੜ
ਮਾਏ ਨੀ ਮੇਰੀ ਸਤਿਗੁਰ ਦੇ ਸਤਿਗੁਰ ਦੇ ਹੱਥ ਡੋਰ
ਰੋਸ਼ਨ ਰਹਿਪੇ ਵਾਲਾ ਨੀ ਮਾਏ ਫੇਰ ਦਾ ਉਹਦੀ ਮਾਲਾ ਨੀ ਮਾਏ
ਸੋਹੰ ਸੋਹੰ ਬੋਲ ਕੇ ਮਾਏ ਪਾਉਦਾ ਰਹਿੰਦਾ ਸ਼ੋਰ
ਮਾਏ ਨੀ ਮੇਰੀ ਸਤਿਗੁਰ ਦੇ ਸਤਿਗੁਰ ਦੇ ਹੱਥ ਡੋਰ
ਭਜਨ ਲੇਖਕ ਰੋਸ਼ਨ ਰਹਿਪੇ ਵਾਲਾ