सदके मैं जावाँ

ਸਦਕੇ ਮੈਂ ਜਾਵਾਂ, ਵਾਰੀ ਮੈਂ ਜਾਵਾਂ ll,
‘ਗਣਪਤੀ ਜੀ ਨੂੰ, ਜਦ ਜਦ ਵੇਖਾਂ xll’
ਹੱਥ ਮੈਂ ਜੋੜਾਂ ਤੇ, ਸੀਸ ਝੁਕਾਵਾਂ ll,
‘ਗਣਪਤੀ ਜੀ ਨੂੰ, ਜਦ ਜਦ ਵੇਖਾਂ xll’

ਦਿਲ ਦੇ ਅੰਦਰ, ਵਾਸ ਹੈ ਤੇਰਾ,
”ਅੱਖੀਆਂ ਵਿੱਚ ਵੀ ਰਹਿੰਦੇ ਹੋ” l
ਨਾਲ ਹੀ ਚੱਲਦੇ, ਨਾਲ ਹੀ ਫਿਰਦੇ,
”ਨਾਲ ਹੀ ਉੱਠਦੇ ਬਹਿੰਦੇ ਹੋ” ll
ਫੇਰ ਮੈਂ ਇਕੱਲਾ, ਕਿਉਂ ਅਖਵਾਵਾਂ ll,
‘ਗਣਪਤੀ ਜੀ ਨੂੰ, ਜਦ ਜਦ ਵੇਖਾਂ xll’

ਜਿਸ ਪਾਸੇ ਵੀ, ਨਜ਼ਰ ਘੁਮਾਵਾਂ,
”ਹੋ ਜਾਂਦਾ ਏ ਦਰਸ਼ਨ ਤੇਰਾ” l
ਰੰਗ ਰੂਪ ਸੁਰ, ਤਾਲ ਦੇ ਵਿੱਚ ਵੀ,
”ਤੈਂਨੂੰ ਵੇਖੇ ਮਨ ਮੇਰਾ” ll
ਰੱਜ ਰੱਜ ਤੇਰੀਆਂ, ਸਿਫਤਾਂ ਗਾਵਾਂ ll,
‘ਗਣਪਤੀ ਜੀ ਨੂੰ, ਜਦ ਜਦ ਵੇਖਾਂ xll’

ਲਗਨ ਲਗਾ ਕੇ, ਸਾਨੂੰ ਆਪਣੀ,
”ਦੂਰ ਕਦੇ ਵੀ ਕਰਿਓ ਨਾ” l
ਜੀਵਨ ਦੀ, ਨਈਆ ਨੇ ਨਹੀਂ ਤਾਂ,
”ਡੁੱਬ ਜਾਣਾ ਏ ਤਰਨਾ ਨਾ” ll
ਰੱਬ ਆਪਣੇ ਦੇ ਮੈਂ, ਦਰਸ਼ਨ ਪਾਵਾਂ ll,
‘ਗਣਪਤੀ ਜੀ ਨੂੰ, ਜਦ ਜਦ ਵੇਖਾਂ xll’
ਪ੍ਰੇਮ ਸੇ ਬੋਲੀਏ-ਗਣਪਤੀ ਬੱਪਾ ਮੋਰੀਆ,,,,
ਧੁਨ- ਸੰਗਤਾਂ ਬੜੀਆਂ ਦਰ ਤੇ ਖੜੀਆਂ

Leave a Reply