सिद्ध जोगी पौणाहारी भगतां दे रखवाले
ਓ ਸਿੱਧ ਜੋਗੀ ਪੌਣਾਹਾਰੀ, ਭਗਤਾਂ ਦੇ ਰੱਖਵਾਲੇ l
ਓ ਸਭਨਾਂ ਦੇ ਪਾਪ ਕੱਟਦੇ, ਆਉਂਦਾ ਹੈ ਜੋ ਵੀ ਦਵਾਰੇ ll
ਓ ਸਿੱਧ ਜੋਗੀ ਪੌਣਾਹਾਰੀ,,,,,,,,,,,,,,,,,,,,,,,
ਸ਼ਾਹਤਲਾਈਆਂ ਬਾਬੇ, ਧੂਣਾ ਲਗਾਇਆ ll
ਤੋੜਿਆ ਹੰਕਾਰ, ਗੁਰੂ ਗੋਰਖ ਅਜ਼ਮਾਇਆ ll
ਓ ਮੁੰਦ੍ਰਾ ਨੀ ਪਾ ਸਕਿਆ, ਦੇਖਦੇ ਰਹਿ ਗਏ ਸਾਰੇ,
ਓ ਸਿੱਧ ਜੋਗੀ ਪੌਣਾਹਾਰੀ,,,,,,,,,,,,,,,,,,,,,,,
ਰਤਨੋ ਮਾਈ ਦੀਆਂ, ਗਊਆਂ ਚਰਾਉਂਦਾ ll
ਤਾੜੀ ਲਗਾ ਕੇ ਜੋਗੀ, ਸ਼ਿਵਾ ਨੂੰ ਧਿਆਉਂਦਾ ll
ਓ ਐਸੀ ਲਾਈ ਤਾੜੀ, ਜੱਟਾਂ ਦੇ ਖੇਤ ਉਜਾੜੇ,
ਓ ਸਿੱਧ ਜੋਗੀ ਪੌਣਾਹਾਰੀ,,,,,,,,,,,,,,,,,,,,,,,
ਲੈ ਕੇ ਉਲਾਹਮਾਂ ਜੱਟ, ਰਤਨੋ ਦੇ ਆਏ ll
ਤੇਰੇ ਬਾਲਕ ਨੇ ਸਾਡੇ, ਖੇਤ ਚਰਾਏ ll
ਓ ਲਾ ਕੇ ਬੈਠਾ ਐਸੀ ਤਾੜੀ, ਬੋਲਦਾ ਨੀ ਕਿਸੀ ਦੇ ਬੁਲਾਏ,
ਓ ਸਿੱਧ ਜੋਗੀ ਪੌਣਾਹਾਰੀ,,,,,,,,,,,,,,,,,,,,,,,
ਸੁਣਕੇ ਆਵਾਜ਼ ਮਾਂ, ਰਤਨੋ ਹੈ ਆਈ ll
ਆ ਕੇ ਆਵਾਜ਼ ਬਾਬੇ, ਬਾਲਕ ਨੂੰ ਲਗਾਈ ll
ਓ ਜਦੋਂ ਦੇਖੇ ਖੇਤ ਜੱਟਾਂ ਨੇ, ਪਹਿਲਾਂ ਨਾਲੋਂ ਦੂਣ ਸਵਾਏ,
ਓ ਸਿੱਧ ਜੋਗੀ ਪੌਣਾਹਾਰੀ,,,,,,,,,,,,,,,,,,,,,,,
ਸਾਂਭ ਲੈ ਮਾਏਂ, ਹੁਣ ਲੱਸੀ ਤੇ ਰੋਟੀਆਂ ll
ਹੁਣ ਨਹੀਂਓਂ ਨਿਭਣੀਆਂ, ਤੇਰੀਆਂ ਤੇ ਮੇਰੀਆਂ ll
ਓ ਮੋਰਾਂ ਦੀ ਸਵਾਰੀ ਕਰਕੇ, ਉੱਡ ਗਿਆ ਦੁੱਧਾਧਾਰੀ,
ਓ ਸਿੱਧ ਜੋਗੀ ਪੌਣਾਹਾਰੀ,,,,,,,,,,,,,,,,,,,,,