ਸਿਰ ਦੇ ਸੁਨਿਹਰੀ ਵਾਲ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ ll
ਗਲ਼ ਵਿੱਚ ਓਹਦੇ ਸਿੰਗੀ ਸੋਹੇ xll
ਰੂਪ ਹੈ ਉਸਦਾ ਮਨ ਨੂੰ ਮੋਹੇ xll
ਚੜ੍ਹਿਆ ਰੂਪ ਕਮਾਲ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ l
ਸਿਰ ਦੇ ਸੁਨਿਹਰੀ ਵਾਲ,,,,,,,,,,,,,
ਪੈਰਾਂ ਵਿੱਚ ਜਦ ਪਊਏ ਪਾਵੇ xll
ਰੂਪ ਹੈ ਓਸਦਾ ਸਭ ਮਨ ਭਾਵੇ xll
ਹੱਥ ਸ਼ਕਤੀ ਹੈ ਬੜੀ ਕਮਾਲ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ l
ਸਿਰ ਦੇ ਸੁਨਿਹਰੀ ਵਾਲ,,,,,,,,,,,,,
ਲੱਖਾਂ ਪਾਪੀ ਫੜ ਫੜ ਤਾਰੇ xll
ਮੇਰੇ ਵੱਲ ਨਾ ਫ਼ੇਰੇ ਮਾਰੇ xll
ਅਸੀਂ ਹਾਂ ਤੇਰੇ ਬਾਲ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ l
ਸਿਰ ਦੇ ਸੁਨਿਹਰੀ ਵਾਲ,,,,,,,,,,,,,
ਬਾਬਾ ਜੀ ਮੈਨੂੰ ਸੇਵਕ ਬਣਾ ਲਵੋ xll
ਕਰਕੇ ਮਾਫ ਮੈਨੂੰ ਚਰਣੀ ਲਾ ਲਵੋ xll
ਅਸੀਂ ਬੱਚੜੇ ਹਾਂ ਨਾਦਾਨ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ l
ਸਿਰ ਦੇ ਸੁਨਿਹਰੀ ਵਾਲ,,,,,,,,,,,,,