सुन बाग दे अंदर वडके बाबे दा डमरू बोल रेहा ਬਾਬੇ ਦਾ ਡੰਮਰੂ ਬੋਲ ਰਿਹਾ

ਸੁਣ ਬਾਗ ਦੇ ਅੰਦਰ ਵੜਕੇ, ਬਾਬੇ ਦਾ ਡੰਮਰੂ ਬੋਲ ਰਿਹਾ ll
ਬਾਬੇ ਦਾ ਡੰਮਰੂ ਬੋਲ ਰਿਹਾ, ਬਾਬੇ ਦਾ ਡੰਮਰੂ ਬੋਲ ਰਿਹਾ
ਰੂਹ ਕੰਬਦੀ ਕਾਲ਼ਜਾ ਤੜਫੇ, ਬਾਬੇ ਦਾ ਡੰਮਰੂ ਬੋਲ ਰਿਹਾ
ਸੁਣ ਬਾਗ ਦੇ ਅੰਦਰ ਵੜਕੇ,,,,,,,,,,,,,,,,,,,

ਤਵੇ ਦੇ ਪਿਛਲੇ ਪਾਸੇ ਵਰਗਾ, “ਉਸਦਾ ਰੰਗ ਅਨੋਖਾ” (ਵੇਖੋ)
ਇੰਜ ਜਾਪਦਾ ਨਾਲ ਤੇਰੇ ਅੱਜ, “ਗੌਰਾ ਹੋ ਗਿਆ ਧੋਖਾ” ll
ਅਸੀਂ ਆਏ ਆਂ ਖੂਬ ਝਗੜ ਕੇ, ਬਾਬੇ ਦਾ ਡੰਮਰੂ ਬੋਲ ਰਿਹਾ
ਸੁਣ ਬਾਗ ਦੇ ਅੰਦਰ ਵੜਕੇ,,,,,,,,,,,,,,,,,,,F

ਜਾਦੂਗਰ ਦੇ ਨਾਲ ਹੈ ਆਇਆ, “ਭੂਤਨੀਆ ਦਾ ਟੋਲਾ” (ਵੇਖੋ)
ਅੱਕ ਧਤੂਰਾ ਰਗੜੀ ਜਾਵਣ, “ਖਾਣ ਭੰਗ ਦਾ ਗੋਲਾ” ll
ਐਥੇ ਹਰ ਦਮ ਖੂੰਡਾ ਖੜਕੇ, ਬਾਬੇ ਦਾ ਡੰਮਰੂ ਬੋਲ ਰਿਹਾ
ਸੁਣ ਬਾਗ ਦੇ ਅੰਦਰ ਵੜਕੇ,,,,,,,,,,,,,,,,,,,F

ਤੂੰ ਚੰਬੇ ਦੀ ਕਲੀ ਨੀ ਗੌਰਾ, “ਓਹ ਤੇ ਭੂਤ ਲੜਾਕਾ” (ਵੇਖੋ)
ਉਸ ਲੰਗੋਟੀ ਵਾਲੇ ਦੇ ਘਰ, “ਤੈਨੂੰ ਕੱਟਣਾ ਪੈਣਾ ਫ਼ਾਕਾ” ll
ਅਸੀ ਕੋਲਾ ਹੋਏ ਆਂ ਸੜ੍ਹਕੇ, ਬਾਬੇ ਦਾ ਡੰਮਰੂ ਬੋਲ ਰਿਹਾ
ਸੁਣ ਬਾਗ ਦੇ ਅੰਦਰ ਵੜਕੇ,,,,,,,,,,

Leave a Reply