ਉੱਠ ਜਾਗ ਸਵੇਰੇ ਨੀ, ਜਿੰਦੜੀਏ, ਸੁਣ ਲੈ ਰਾਮ ਦੀ ਬਾਣੀ ll
ਹੁਣ ਸਤਿਸੰਗ ਕਰ ਲੈ ਨੀ, ਜਿੰਦੜੀਏ, ਬੜੀ ਕੀਤੀ ਮਨਮਾਣੀ
ਉੱਠ ਜਾਗ ਸਵੇਰੇ ਨੀ,,,,,,,,,,,,,,
ਇਸ ਜੀਵਨ ਵਿੱਚ, ਧਰਮ ਨਾ ਕੀਤਾ, ”ਨਾ ਕੋਈ ਪੁੰਨ ਕਮਾਇਆ” (ਬੰਦਿਆ)
ਕਰ ਕਰ ਬੰਦਿਆਂ, ਤੂੰ ਦਿਨ ਰਾਤੀ, ”ਹੀਰਾ ਜਨਮ ਗੰਵਾਇਆ”
ਯਮ ਐਸਾ ਮਾਰਨਗੇ, ਜਿੰਦੜੀਏ, ਪੀਣ ਨਾ ਦੇਂਗੇ ਪਾਣੀ ll
ਉੱਠ ਜਾਗ ਸਵੇਰੇ ਨੀ,,,,,,,,,,,,,,
ਨਾ ਰਹੇ ਛੋਟੇ, ਨਾ ਰਹੇ ਵੱਡੇ, ”ਨਾ ਰਹੇ ਰਾਜੇ ਰਾਣੇ” (ਬੰਦਿਆ)
ਚਾਰ ਦਿਹਾੜੀ, ਹੱਸ ਖੇਲ ਕੇ, ”ਕਰ ਗਏ ਕੂਚ ਮਕਾਣੇ”
ਤੂੰ ਐਸੇ ਉੜ ਜਾਣਾ, ਜਿੰਦੜੀਏ, ਜਿਓਂ ਅੱਖੀਆਂ ਦਾ ਪਾਣੀ ll
ਉੱਠ ਜਾਗ ਸਵੇਰੇ ਨੀ,,,,,,,,,,,,,,
ਮੈਂ ਮੈਂ ਦਿਲ ਦਾ, ਦੂਰ ਹਟਾ ਕੇ, “ਕਰ ਸੰਤਾਂ ਦੀ ਸੇਵਾ” (ਬੰਦਿਆ)
ਸੇਵਾ ਕਰਨ ਤੋਂ, ਹੀ ਮਿਲਦਾ ਹੈ, “ਤੀਨ ਲੋਕ ਦਾ ਮੇਵਾ”
ਤੂੰ ਐਵੇ ਝੁੱਕ ਜਾਵੀਂ, ਜਿੰਦੜੀਏ, ਜਿਂਓ ਤੂਹਤਾਂ ਦੀ ਟਾਹਣੀ ll
ਉੱਠ ਜਾਗ ਸਵੇਰੇ ਨੀ,,,,,,,,,,,,,,