सेवा ते सिमरन मैनु

ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll
ਬਖਸ਼ੀ ਗੁਰ ਮੇਰਿਆ, ਬਖਸ਼ੀ ਗੁਰ ਮੇਰਿਆ ll
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਸਭ ਦੀਆਂ ਤੂੰ ਝੋਲੀਆਂ ਭਰਦਾ, “ਏਹ ਹੈ ਤੇਰੀ ਵਡਿਆਈ”
ਸਭ ਦਾਤਾਂ ਮਿਲਦੀਆਂ ਤੈਥੋਂ, “ਇਸ ਦੇ ਵਿੱਚ ਝੂਠ ਨਾ ਕਾਈ” ll
ਤੇਰੀ ਏਹ ਸ਼ਕਤੀ ਦਾਤਾ, ਮੇਰਾ ਮਨ ਮੋਹ ਲਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਸੇਵਾ ਤੇ ਸਿਮਰਨ ਦਾਤਾ, “ਵਿੱਚ ਸ਼ਕਤੀ ਤੇਰੀ ਏ”
ਮੇਰੇ ਤੇ ਦਇਆ ਕਰੀਂ ਤੂੰ, “ਬਿਨਤੀ ਏਹੇ ਮੇਰੀ ਏ” ll
ਔਗਣ ਜੋ ਹੋ ਗਏ ਮੈਥੋਂ, ਬਖਸ਼ੀ ਗੁਰ ਮੇਰਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਮੈਂ ਮੰਗਤਾ ਤੇਰੇ ਦਰ ਦਾ, “ਕਿਰਪਾ ਹੁਣ ਕਰ ਦਾਤਾ”
ਸਿਮਰਨ ਦੀ ਦਾਤ ਬਖਸ਼ ਕੇ, “ਆਪਣੇ ਲੜ ਲਾ ਦਾਤਾ” ll
ਮੇਹਰਾਂ ਦਾ ਸਾਈਂ ਏ ਤੂੰ, ਸੁਣ ਲੈ ਗੁਰ ਮੇਰਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਮੇਹਰਾਂ ਦੀਆਂ ਨਜ਼ਰਾਂ ਸਤਿਗੁਰ, “ਜਿਸ ਤੇ ਵੀ ਕਰਦੇ ਹੋ”
ਸੇਵਾ ਤੇ ਸਿਮਰਨ ਸਦਕਾ, ”ਨਰਕਾਂ ਚੋਂ ਕੱਢਦੇ ਹੋ” ll
ਹਿਰਦੇ ਵਿੱਚ ਸਤਿਗੁਰ ਵੱਸ ਜਾ, ਕਿਰਪਾ ਕਰ ਮੇਰਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਸਭ ਤੇਰੇ ਚੋਜ਼ ਨਿਆਰੇ, “ਸੇਵਕ ਦਰ ਖੜਾ ਪੁਕਾਰੇ”
ਮੈਂ ਦਾਤਾ ਤੈਥੋਂ ਵਾਰੇ, “ਚੰਦਨ ਏਹੇ ਅਰਜ਼ ਗੁਜ਼ਾਰੇ” ll
ਐਸੀ ਤੂੰ ਕਿਰਪਾ ਕਰਦੇ, ਦਾਤਾ ਤੂੰ ਮੇਰਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

Leave a Reply