हारां वाले जिह्ना उत्ते मेहर करदे

ਹਾਰਾਂ ਵਾਲੇ ਜਿਹਨਾਂ ਉੱਤੇ, ‘ ਮੇਹਰ ਕਰਦੇ ll’
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ ll

ਪੱਲਾ ਅਸਾਂ ਫੜਿਆ ਈ, ਨਹੀਓਂ ਛੱਡਣਾ
ਤੇਰੇ ਪਿੱਛੇ ਭਾਂਵੇ ਪਵੇ, ਜੱਗ ਛੱਡਣਾ ll
ਬੈਠੇ ਰਹੀਏ ਹਰ ਵੇਲੇ, ‘ਤੇਰੇ ਦਰ ਤੇ ll’,
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ
ਹਾਰਾਂ ਵਾਲੇ ਜਿਹਨਾਂ ਉੱਤੇ,,,,,,,,,,,,,,,

ਜਿਹਨਾਂ ਪ੍ਰੇਮੀਆਂ ਨੇ ਦਰ, ਅਲਖ ਜਗਾਈ ਏ
ਨਾਮ ਵਾਲੀ ਦਾਤ ਦਾਤਾ, ਤੇਰੇ ਕੋਲੋਂ ਪਾਈ ਏ ll
ਦੁਨੀਆਂ ਦੇ ਕੋਲੋਂ ਉਹ ਤਾਂ, ‘ਨਹੀਓਂ ਡਰਦੇ ll’,
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ
ਹਾਰਾਂ ਵਾਲੇ ਜਿਹਨਾਂ ਉੱਤੇ,,,,,,,,,,,,,,,

ਜਿਹਨਾਂ ਮੇਰੇ ਸ਼ਿਆਮ ਨਾਲ, ਲਾਈਆਂ ਅੱਖੀਆਂ
ਲੋਕ ਲਾਜ ਓਹਨਾ ਤੋਂ ਨਾ, ਗਈਆਂ ਰੱਖੀਆਂ ll
ਜੱਗ ਦੀਆਂ ਤੋਹਮਤਾਂ ਤੋਂ, ‘ਨਹੀਓਂ ਡਰਦੇ ll’,
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ
ਹਾਰਾਂ ਵਾਲੇ ਜਿਹਨਾਂ ਉੱਤੇ,,,,,,,,,,,,,,,

ਚਰਨਾਂ ਦੇ ਵਿਚ ਇਹਦੇ, ਜੰਨਤ ਜਗਾਈ ਏ
ਬਾਗਾਂ ਵਾਲਿਆਂ ਨੇ ਇਹ ਵੀ, ਰਹਿਮਤ ਪਾਈ ਏ ll
ਦੁਨੀਆਂ ਦੇ ਕੋਲੋਂ ਉਹ ਤਾਂ, ‘ਨਹੀਓਂ ਡਰਦੇ ll’,
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ
ਹਾਰਾਂ ਵਾਲੇ ਜਿਹਨਾਂ ਉੱਤੇ,,,,,,,,,,,,,,,

Leave a Reply