हुन न तोड़ी जोगी वे

( ਤੇਰੇ ਬਿਨਾ ਨਾ ਕੋਈ ਸਹਾਰਾ, ਇੱਕ ਤੂੰ ਹੀ ਸਹਾਰਾ ਏ ਮੇਰਾ
ਸਾਰੀ ਦੁਨੀਆਂ ਛੱਡ ਕੇ ਜੋਗੀਆ, ਤੇਰੇ ਦਰ ਤੇ ਲਾਇਆ ਏ ਡੇਰਾ
ਸਾਡੀ ਤੇਰੇ ਹੱਥ ਵਿਚ ਡੋਰ ਏ, ਚਾਹੇ ਰੱਖ ਲੈ ਚਾਹੇ ਮਾਰ ਦੇ
ਤੇਰੇ ਨਾਮ ਦੀ ਕਿਸ਼ਤੀ ਚ ਬੈਠੇ ਆਂ, ਚਾਹੇ ਡੋਬ ਦੇ ਚਾਹੇ ਤਾਰ ਦੇ )

ਹੁਣ ਨਾ ਤੋੜੀ ਜੋਗੀ ਵੇ, ਮੇਰੀ ਪ੍ਰੇਮ ਵਾਲੀ ਡੋਰ ll
ਓ,,ਪ੍ਰੇਮ ਵਾਲੀ ਡੋਰ ਜੋਗੀ, ਪ੍ਰੇਮ ਵਾਲੀ ਡੋਰ ll
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,

ਪ੍ਰੇਮ ਤੇਰੇ ਵਿੱਚ ਪਾਗਲ ਹੋ ਕੇ, ਤੇਰੀਆਂ ਕਰਾਂ ਉਡੀਕਾਂ
ਦੇਖੀ ਕਿੱਧਰੇ ਤੁਰ ਨਾ ਜਾਵੀਂ, ਪਾ ਕੇ ਗੂੜ੍ਹ ਪ੍ਰੀਤਾਂ ll
ਓ ਪਾਵਾਂ ਉੱਚੀ ਉੱਚੀ ਸ਼ੋਰ, ਮੇਰਾ ਚੱਲਦਾ ਨੀ ਜ਼ੋਰ
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,

ਟੁੱਟਦਿਆਂ ਟੁੱਟਦੀ ਟੁੱਟ ਜਾਂਦੀ ਏ, ਉਹ ਗੱਲ ਫੇਰ ਨਾ ਰਹਿੰਦੀ
ਤੇਰੇ ਚਰਨਾਂ ਦੇ ਵਿੱਚ ਬਹਿ ਕੇ, ਤੈਨੂੰ ਇਹ ਗੱਲ ਕਹਿੰਦੀਂ ll
ਓ ਕਿਤੇ ਬਣੀ ਨਾ ਕਠੋਰ, ਤੇਰੇ ਬਿਨ ਨਾ ਕੋਈ ਹੋਰ
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,

ਪਾ ਕੇ ਪ੍ਰੀਤ ਤੇਰੇ ਨਾਲ ਬਾਬਾ, ਜੋਗਨ ਤੇਰੀ ਹੋਈ
ਹਾਲਤ ਮੇਰੀ ਐਸੀ ਹੋਈ, ਨਾ ਜਿਓਂਦੀ ਨਾ ਮੋਈ ll
ਓ ਕਿਤੇ ਦਿਲ ਨਾ ਦੇਵੀਂ ਤੋੜ, ਮੇਰੀ ਤੇਰੇ ਹੱਥ ਡੋਰ
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,

ਤੇਰੀ ਮਹਿਮਾ ਸੁਣ ਕੇ ਜੋਗੀਆ, ਦਿਓਟ ਸਿੱਧ ਮੈਂ ਆਈ
ਪ੍ਰੀਤ ਮਾਂ ਰਤਨੋ ਦੇ ਵਾਂਗੂ, ਚਰਨਾਂ ਦੇ ਵਿਚ ਤੇਰੇ ਲਾਈ ll
ਓ ਹੁਣ ਦੇਰ ਨਾ ਲਾਵੀਂ ਹੋਰ, ਆਜਾ ਚੜ੍ਹ ਕੇ ਉੱਤੇ ਮੋਰ
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,

Leave a Reply