हे गणपति दीन दयाल

ਜੀ,,, ਜਵਾਲਾ ਮਾਂ, ਸਰਸਵਤੀ,
ਮੇਰੇ ਹਿਰਦੇ ਵਸੋ, ਹਮੇਸ਼ l
ਭੁੱਲੇ ਅੱਖਰ, ਕੰਠ ਕਰ,
ਮਾਂ ਗੌਰੀ ਪੁੱਤਰ, ਗਣੇਸ਼ ll

ਹੇ ਗਣਪਤੀ ਦੀਨ ਦਿਆਲ,
ਹੇ ਸ਼ਿਵ ਗੌਰਾਂ ਦੇ ਲਾਲ ll
ਪਹਿਲਾਂ ਤੇਰੀ, ਕਰਾਂ ਮੈਂ ਪੂਜਾ ll,
ਲੈ ਲੱਡੂਆਂ ਦਾ ਥਾਲ,
ਹੇ ਗਣਪਤੀ ਦੀਨ ਦਿਆਲ,,,,,,,,,,,,
ਤੇਰੀ ਜੈ ਹੋਵੇ, ਤੇਰੀ ਜੈ ਹੋ ਗੌਰੀ ਲਾਲ ll

ਚੰਦਨ ਦਾ ਹੈ, ਤਿਲਕ ਲਗਾਇਆ,
”ਸਿਰ ਸੋਨੇ ਦਾ, ਮੁੱਕਟ ਸਜਾਇਆ” ll
ਨੂਰੀ ਮੁੱਖੜਾ, ਚਮਕਾਂ ਮਾਰੇ ll,
ਤੇ ਘੁੰਘਰਾਲੇ ਵਾਲ਼,
ਹੇ ਗਣਪਤੀ ਦੀਨ ਦਿਆਲ,,,,,,,,,,,,
ਤੇਰੀ ਜੈ ਹੋਵੇ, ਤੇਰੀ ਜੈ ਹੋ ਗੌਰੀ ਲਾਲ ll

ਭਰੀ ਸਭਾ ਵਿੱਚ, ਲਾਜ ਬਚਾਵੇਂ,
”ਖੁਸ਼ੀਆਂ ਹੀ, ਖੁਸ਼ੀਆਂ ਦੇ ਜਾਵੇ” ll
ਤੇਰਾ ਮੰਤਰ, ਜੋ ਵੀ ਪੜ੍ਹਦਾ ll,
ਹੋ ਜਾਏ ਮਾਲਾਮਾਲ,
ਹੇ ਗਣਪਤੀ ਦੀਨ ਦਿਆਲ,,,,,,,,,,,,
ਤੇਰੀ ਜੈ ਹੋਵੇ, ਤੇਰੀ ਜੈ ਹੋ ਗੌਰੀ ਲਾਲ ll

ਸਭ ਦੇ ਕਾਰਜ਼, ਪੂਰੇ ਕਰਦੇ,
”ਤੂੰ ਕਲੇਰ ਦੀ, ਝੋਲੀ ਭਰਦੇ” ll
ਰਾਜੂ ਵੀ, ਹਰਿਪੁਰੀਆ ਕਹਿੰਦਾ ll,
ਰੱਖ ਚਰਨਾਂ ਦੇ ਨਾਲ,
ਹੇ ਗਣਪਤੀ ਦੀਨ ਦਿਆਲ,,,,,,,,,,,,
ਤੇਰੀ ਜੈ ਹੋਵੇ, ਤੇਰੀ ਜੈ ਹੋ ਗੌਰੀ ਲਾਲ ll

Leave a Reply