ਅਸੀਂ ਤੈਨੂੰ ਰੱਬ ਮੰਨਿਆਂ ਸੋਹਣੀ ਗੁਫਾ ਵਿਚ ਰਹਿਣ ਵਾਲਿਆ

ਸੁਣ ਸੋਹਣੀਆਂ ਜਟਾਵਾਂ ਵਾਲਿਆ
ਅਸੀਂ ਤੈਨੂੰ ਰੱਬ ਮੰਨਿਆਂ ਸੋਹਣੀ ਗੁਫਾ ਵਿਚ ਰਹਿਣ ਵਾਲਿਆ

ਮੁੱਖ ਮੋੜ ਕੇ ਜਾਵੀਂ ਨਾ
ਭਗਤਾ ਪਿਆਰਿਆਂ ਨੂੰ ਬਾਬਾ ਦਿਲ ਚੋ ਭੁਲਾਵੀਂ ਨਾ

ਬੂੰਦਾਂ ਨੇ ਬਰਸ ਰਹੀਆਂ
ਬਾਬਾ ਤੇਰੇ ਦਰਸ਼ਨਾਂ ਨੂੰ ਅੱਖੀਆਂ ਨੇ ਤਰਸ ਰਹੀਆਂ

ਦਿਲ ਕਰਦਾ ਨੀ ਹਿਲ੍ਣੇ ਨੂੰ
ਛੰਮ ਛੰਮ ਰੋਣ ਅੱਖੀਆਂ ਬਾਬਾ ਤੇਰੇ ਮਿਲਨੇ ਨੂੰ

ਗੜਵੇ ਵਿਚ ਫੁੱਲ ਤਰਦਾ
ਬਾਬਾ ਤੇਰੇ ਮਿਲਣੇ ਨੂੰ ਸੰਗਤਾਂ ਦਾ ਦਿਲ ਕਰਦਾ

ਪਾਣੀ ਲਗਦਾ ਕਿਆਰਿਆਂ ਨੂੰ
ਵਾਰ ਵਾਰ ਵੰਦਨਾ ਕਰਾਂ ਤੇਰੇ ਚਰਣਾ ਪਿਆਰਿਆਂ ਨੂੰ

ਬਾਬਾ ਇੱਕ ਵਾਰੀ ਆ ਜਾਣਾ
ਮਿਲਣੇ ਨੂੰ ਦਿਲ ਤਰਸੇ ਆ ਕੇ ਦਰਸ਼ ਦਿਖਾ ਜਾਣਾ

ਲੋਕੀਂ ਦਿਨ ਰਾਤ ਤੈਨੂੰ ਜੱਪਦੇ

Leave a Reply