ਇੱਕ ਤਾਰਾ ਵੱਜਦਾ ਜੀ-एक तारा भज दा जी

ਇੱਕ ਤਾਰਾ ਵੱਜਦਾ ਜੀ, ਹਰ ਦਮ ਗੋਬਿੰਦ ਗੋਬਿੰਦ ਕਹਿੰਦਾ—2
ਜੱਗ ਤਾਹਨੇ ਦੇਂਦਾ ਏ—2,
ਤੇ ਮੈਨੂੰ ਕੋਈ ਫਰਕ ਨੀ ਪੈਂਦਾ, ਇੱਕ ਤਾਰਾ,,,,,,,,,,,,,,,,,,
ਨਾਰਦ ਜੀ ਇੱਕ ਤਾਰਾ ਲੈ ਕੇ, ਸਾਰੀ ਦੁਨੀਆਂ ਤਾਰੀ
ਸੱਤ ਦੀਪ ਨੌਂ ਖੰਡ ਚ ਗਾਈ, ਪ੍ਰਭੂ ਦੀ ਮਹਿਮਾ ਭਾਰੀ
ਜੋ ਕੋਈ ਹਰਿ ਦਾ ਨਾਮ ਨਾ ਸਿਮਰੇ—2,
ਵਿਚ ਨਰਕਾਂ ਦੇ ਪੈਂਦਾ, ਇੱਕ ਤਾਰਾ,,,,,,,,,,,,,,,,,,,
ਇੱਕ ਤਾਰਾ ਨਰਸੀ ਦਾ ਵੱਜਿਆ, ਆ ਗਏ ਕ੍ਰਿਸ਼ਨ ਮੁਰਾਰੀ
ਦਵਾਰਕਾ ਦੇ ਵਿੱਚ ਆਪਣੇ ਹੱਥੀ, ਆ ਕੇ ਹੁੰਡੀ ਤਾਰੀ
ਕਸ਼ਟ ਕੱਟੇ ਜੋ ਸੱਚੇ ਮਨ ਨਾਲ—2,
ਨਾਮ ਹਰੀ ਦਾ ਲੈਂਦਾ, ਇੱਕ ਤਾਰਾ,,,,,,,,,,,,,,,,,,,,
ਇਕ ਤਾਰਾ ਲੈ ਮੀਰਾਂ ਬਾਈ, ਗਿਰਧਰ ਗਿਰਧਰ ਗਾਇਆ
ਜ਼ਹਿਰ ਪਿਆਲੇ ਦੇ ਵਿਚ ਮੀਰਾਂ, ਸ਼ਿਆਮ ਦਾ ਦਰਸ਼ਨ ਪਾਇਆ
ਹਰੀ ਦਾਸੀ ਉਹ ਬਾਂਹ ਫੜ ਲੈਂਦਾ—2,
ਜਿਹੜਾ ਦੁੱਖ ਓਹਦੇ ਲਈ ਸਹਿ ਲੈਂਦਾ, ਇੱਕ ਤਾਰਾ,,,,,,,,,,,,,,
ਦਰੌਪਦੀ ਨੇ ਇੱਕ ਤਾਰਾ ਲੈ ਕੇ, ਕ੍ਰਿਸ਼ਨਾ ਕ੍ਰਿਸ਼ਨਾ ਗਾਇਆ
ਪ੍ਰਭੂ ਨਾ ਆ ਕੇ ਭਰੀ ਸਭਾ ਵਿੱਚ, ਉਸ ਦਾ ਚੀਰ ਵਧਾਇਆ
ਜੋ ਕੋਈ ਸੱਚੇ ਮਨ ਨਾਲ ਪੁਕਾਰੇ—2
ਪ੍ਰਭੂ ਆ ਕੇ ਦੁੱਖੜੇ ਸੁਣਦਾ, ਇੱਕ ਤਾਰਾ,,,,,,,,,,,,,,,,,
ਇਕ ਤਾਰਾ ਲੈ ਭਿਲਣੀ ਬਾਈ, ਰਾਮ ਨਾਮ ਸੀ ਗਾਇਆ
ਜੂਠੇ ਬੇਰਾਂ ਦਾ ਦਾ ਸੀ ਉਸਨੇ, ਪ੍ਰਭੂ ਨੂੰ ਭੋਗ ਲੁਆਇਆ
ਜੋ ਕੋਈ ਰਾਮ ਦਾ ਨਾਮ ਸਿਮਰਦਾ—2,
ਭਵ ਸਾਗਰ ਤਰ ਜਾਂਦਾ, ਇੱਕ ਤਾਰਾ ,,,,,,,,,,,,,,,,
ਇਕ ਤਾਰਾ ਲੈ ਧਰੁਵ ਭਗਤ ਨੇ, ਜੰਗਲਾਂ ਵਿਚ ਸੀ ਗਾਇਆ
ਹਰੀ ਨੇ ਆ ਕੇ ਉਸ ਬੱਚੇ ਨੂੰ, ਚਰਨਾਂ ਦੇ ਨਾਲ ਲਾਇਆ
ਸੁੱਖ ਪਾਵੇ ਉਹ ਸਨਮੁੱਖ ਬਹਿ ਕੇ—2,
ਜੋ ਨਾਮ ਹਰੀ ਦਾ ਗਾਂਦਾ, ਇੱਕ ਤਾਰਾ ,,,,,,,,,

Leave a Reply