ਚਰਨਾਂ’ ਚ ਤੇਰੇ ਮਈਆ

ਚਰਨਾਂ’ ਚ ਤੇਰੇ ਮਈਆ, ਜਿੰਦਗੀ ਗੁਜਾਰਦਾ ll
ਹੁੰਦਾ ਜੇ ਮੈਂ ਫੁੱਲ ਤੇਰੀ, ”ਆਰਤੀ ਉਤਾਰਦਾ ll”
ਚਰਨਾਂ’ ਚ ਤੇਰੇ ਮਈਆ,,,,,,,,,,,,,,,,,,,

ਆਉਣ ਜਾਣ ਵਾਲੀ ਮੁੱਕ, ”ਜਾਣੀ ਸੀ ਕਹਾਣੀ ਮਾਂ”
ਤੇਰੇ ਚਰਨਾਂ ਨੂੰ ਧੋਂਦਾ, ”ਹੁੰਦਾ ਜੇ ਮੈਂ ਪਾਣੀ ਮਾਂ”
ਅਮ੍ਰਿਤ ਜਾਣ ਹਰ, ਕੋਈ ਸਤਿਕਾਰ ਦਾ ll,
ਹੁੰਦਾ ਜੇ ਮੈਂ ਫੁੱਲ ਤੇਰੀ, “ਆਰਤੀ ਉਤਾਰਦਾ ll”
ਚਰਨਾਂ’ ਚ ਤੇਰੇ ਮਈਆ,,,,,,,,,,,,,,,,,,,

ਹਰ ਵੇਲੇ ਰਹਿੰਦਾ ਬੱਸ, ”ਤੇਰੇ ਹੀ ਮੈਂ ਨਾਲ ਮਾਂ”
ਕਾਸ਼ ਕਿਤੇ ਹੁੰਦਾ ਰੰਗ, “ਰਹਿਮਤਾਂ ਦਾ ਲਾਲ ਮਾਂ”
ਬਣ ਕੇ ਮੈਂ ਚੁੰਨੀ ਜ਼ੂਨ, ਆਪਣੀ ਸਵਾਰ ਦਾ ll,
ਹੁੰਦਾ ਜੇ ਮੈਂ ਫੁੱਲ ਤੇਰੀ, “ਆਰਤੀ ਉਤਾਰਦਾ ll”
ਚਰਨਾਂ’ ਚ ਤੇਰੇ ਮਈਆ,,,,,,,,,,,,,,,,,,,

ਚੱਤੇ ਪਹਿਰ ਦਿਲ ਨਾਲ, “ਕਰਦਾ ਵਿਚਾਰ ਮੈਂ”
ਮਈਆ ਤੇਰੇ ਕੋਲ ਰਹਿੰਦਾ, “ਹੁੰਦਾ ਜੇ ਪਹਾੜ ਮੈਂ”
ਭਵਨਾਂ ਨੂੰ ਤੇਰੇ ਦਿਨ, ਰਾਤ ਮੈਂ ਨਿਹਾਰ ਦਾ ll,
ਹੁੰਦਾ ਜੇ ਮੈਂ ਫੁੱਲ ਤੇਰੀ, “ਆਰਤੀ ਉਤਾਰਦਾ ll”
ਚਰਨਾਂ’ ਚ ਤੇਰੇ ਮਈਆ,,,,,,,,,,,,,,,,,,,

ਚੁੱਭਣੇ ਸੀ ਨਹੀਂ ਕਦੇ, “ਪਾਪਾਂ ਵਾਲੇ ਸੂਲ ਮਾਂ”
ਵਤਨ ਜੇ ਹੁੰਦਾ ਤੇਰੇ, ”ਚਰਨਾਂ ਦੀ ਧੂਲ ਮਾਂ”
ਲੈਣਾ ਸੀ ਨਜ਼ਾਰਾ ਤੇਰੀ, ਗੋਦੀ ਵਾਲੇ ਪਿਆਰ ਦਾ ll,
ਹੁੰਦਾ ਜੇ ਮੈਂ ਫੁੱਲ ਤੇਰੀ, “ਆਰਤੀ ਉਤਾਰਦਾ ll”
ਚਰਨਾਂ’ ਚ ਤੇਰੇ ਮਈਆ,,,,,,,,,,,,,,,,,,,

Leave a Reply