ਜਾਗੇ ਦੀ ਵਧਾਈ | जागे दी वधाई ले ला माये शेरावालिये

ਕਿਰਪਾ ਤੇਰੀ ਦੇ ਨਾਲ, ਜਾਗਾ ਰਚਾ ਲਿਆ l
ਕੱਟੜੇ ਤੋਂ ਤੈਨੂੰ ਕਰ, ਅਰਜ਼ਾਂ ਬੁਲਾ ਲਿਆ ll
*ਜੋਤ ਤੇਰੀ ਜਵਾਲਾ ਜੀ ਤੋਂ, ਆਈ ਸ਼ੇਰਾਂ ਵਾਲੀਏ ll,
ਜਾਗੇ ਦੀ ਵਧਾਈ ਲੈ ਲੈ, ਮਾਏਂ ਸ਼ੇਰਾਂ ਵਾਲੀਏ ll

ਉੱਚਾ ਦਰ ਕਾਂਗੜਾ, ਮੰਦਿਰ ਤੇਰੇ ਸੱਜਦੇ
ਭਗਤ ਪਿਆਰੇ, ਚੜ੍ਹੀ ਜਾਂਦੇ ਗੱਜ ਗੱਜ ਕੇ ll
*ਭਗਤਾਂ ਨੂੰ ਦਰਸ਼, ਦਿਖਾਈਂ ਸ਼ੇਰਾਂ ਵਾਲੀਏ ll,
ਜਾਗੇ ਦੀ ਵਧਾਈ ਲੈ ਲੈ, ਮਾਏਂ ਸ਼ੇਰਾਂ ਵਾਲੀਏ ll

ਮਨ ਵਸ ਭਗਤਾਂ ਦੇ, ਬੇੜੇ ਕਰ ਪਾਰ ਮਾਂ
ਵਿਗੜੇ, ਕੰਮ ਸਾਡੇ, ਦੇਵੀਂ ਤੂੰ ਸਵਾਰ ਮਾਂ ll
*ਅੰਬਰਾਂ ਤੇ ਗੁੱਡੀ ਨੂੰ, ਚੜਾਈ ਸ਼ੇਰਾਂ ਵਾਲੀਏ ll,
ਜਾਗੇ ਦੀ ਵਧਾਈ ਲੈ ਲੈ, ਮਾਏਂ ਸ਼ੇਰਾਂ ਵਾਲੀਏ ll

ਤਾਰਾ ਰਾਣੀ ਕਥਾ ਵਿਚੋਂ, ਭੋਗ ਮਈਆ ਪਾਵਾਂਗੇ
ਕੰਜਕਾ ਦੇ ਨਾਲ ਇੱਕ, ਲੈਂਕੜਾ ਬਿਠਾਵਾਂਗੇ ll
*ਅਮਨ ਨਿਮਾਣੇ ਦਰ, ਆਈ ਸ਼ੇਰਾਂ ਵਾਲੀਏ ll,
ਜਾਗੇ ਦੀ ਵਧਾਈ ਲੈ ਲੈ, ਮਾਏਂ ਸ਼ੇਰਾਂ ਵਾਲੀਏ ll

Leave a Reply