ਜੀ ਕਰਦਾ ਵ੍ਰਿੰਦਾਵਨ ਜਾਵਾਂ | उड़ जावा मोर बन के

ਜੀਅ ਕਰਦਾ, ਵ੍ਰਿੰਦਾਵਨ ਜਾਵਾਂ,
ਉੱਡ ਜਾਵਾਂ ਮੋਰ ਬਣਕੇ ll
*ਮੋਰ ਬਣਕੇ, ਚਕੋਰ ਬਣਕੇ l
ਨਾਲੇ ਨੱਚਾਂ lll ਨਾਲੇ, ਰਾਧੇ ਰਾਧੇ ਗਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਵ੍ਰਿੰਦਾਵਨ,,,,,,,,,,,,

1-ਨੱਚ ਨੱਚ ਉੱਡ, ਬਰਸਾਨੇ ਜਾਵਾਂ l
ਮੋਰਕੁਟੀ ਜਾ, ਪੈਲ੍ਹਾਂ ਪਾਵਾਂ l
ਨਾਲੇ ਮੋਰ lll ਬਿਹਾਰੀ ਨੂੰ ਨਚਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਵ੍ਰਿੰਦਾਵਨ ਜਾਵਾਂ,
ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਗਹਿਬਰ ਵਨ lll ਲੀਲਾ ਪਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਵ੍ਰਿੰਦਾਵਨ,,,,,,,,,,,,

2-ਨੱਚ ਨੱਚ ਉੱਡ, ਗੋਵਰਧਨ ਜਾਵਾਂ l
ਗਿਰੀ ਸ਼ਿਖਰ ਚੜ੍ਹ, ਕੂਕ ਲਗਾਵਾਂ l
ਪਰਿਕਰਮਾ lll ਕਰ, ਤਰ ਜਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਵ੍ਰਿੰਦਾਵਨ ਜਾਵਾਂ,
ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਨਾਲੇ ਸੰਤਾਂ ਦੇ lll ਦਰਸ਼ਨ ਪਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਵ੍ਰਿੰਦਾਵਨ,,,,,,,,,,,,

3-ਨੱਚ ਨੱਚ ਉੱਡ, ਬ੍ਰਿਜ ਮੰਡਲ ਘੁੰਮਾਂ l
ਰਾਧਾ ਨਾਮ ਦੀ, ਮਚਾਵਾਂ ਧੁੰਮਾਂ l
ਬ੍ਰਿਜ ਚੌਰਾਸੀ lll ਵੱਸ ਜਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਵ੍ਰਿੰਦਾਵਨ ਜਾਵਾਂ,
ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਬ੍ਰਿਜ ਵਾਸੀਆਂ ਦਾ lll ਅੰਨ੍ਹ ਖਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਵ੍ਰਿੰਦਾਵਨ,,,,,,,,,,,,

4-ਨੱਚ ਨੱਚ ਉੱਡਾਂ ਮੈਂ ਤਾਂ, ਜਨਮ ਜਨਮ ਤੱਕ l
ਧਾਮ ਵਾਸੀ ਦਾ, ਮਿਲ ਜਾਵੇ ਹੱਕ l
ਹਰ ਜ਼ੋਨੀਂ ‘ਚ lll ਚੇਤਨਾ ਪਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਵ੍ਰਿੰਦਾਵਨ ਜਾਵਾਂ,
ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਸ਼੍ਰੀ ਚਰਨਾਂ ਦੀ lll ਸੇਵਾ ਪਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਵ੍ਰਿੰਦਾਵਨ,,,,,,,,,,,,

5-ਨੱਚ ਨੱਚ ਉੱਡ, ਵ੍ਰਿੰਦਾਵਨ ਪਹੁੰਚਾਂ l
ਲੱਖਾਂ ਜੱਗ ਚਾਹੇ, ਮਾਰੇ ਟੌਚਾਂ l
ਗੋਪਾਲੀ lll ਪਾਗਲਪਨ ਪਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਵ੍ਰਿੰਦਾਵਨ ਜਾਵਾਂ,
ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਯਮੁਨਾ ਕੰਢੇ lll ਰਮ੍ਹ ਜਾਵਾਂ,
ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਵ੍ਰਿੰਦਾਵਨ,,,,,,,,,,,,

ਨਾਲੇ ਨੱਚਾਂ ਨਾਲੇ, ਰਾਧੇ ਰਾਧੇ ਗਾਵਾਂ,
ਉੱਡ ਜਾਵਾਂ ਮੋਰ ਬਣਕੇ,,,,,,,,,,,
ਗਹਿਬਰ ਵਨ, ਲੀਲਾ ਪਾਵਾਂ,
ਉੱਡ ਜਾਵਾਂ ਮੋਰ ਬਣਕੇ,,,,,,,,,,,
ਨਾਲੇ ਸੰਤਾਂ ਦੇ, ਦਰਸ਼ਨ ਪਾਵਾਂ,
ਉੱਡ ਜਾਵਾਂ ਮੋਰ ਬਣਕੇ,,,,,,,,,,,
ਬ੍ਰਿਜ ਵਾਸੀਆਂ ਦਾ, ਅੰਨ੍ਹ ਖਾਵਾਂ,
ਉੱਡ ਜਾਵਾਂ ਮੋਰ ਬਣਕੇ,,,,,,,,,,,
ਸ਼੍ਰੀ ਚਰਨਾਂ ਦੀ, ਸੇਵਾ ਪਾਵਾਂ,
ਉੱਡ ਜਾਵਾਂ ਮੋਰ ਬਣਕੇ,,,,,,,,,,,
ਯਮੁਨਾ ਕੰਢੇ, ਰਮ੍ਹ ਜਾਵਾਂ,
ਉੱਡ ਜਾਵਾਂ ਮੋਰ ਬਣਕੇ,,,,,,,,,,,

Leave a Reply