ਝੰਡਾ ਝੁੱਲਦਾ, ਘੁੰਘਰੂਆ ਵਾਲਾ

ਮੰਦਿਰਾਂ ਤੇ, ਝੰਡਾ ਝੁੱਲਦਾ, ਘੁੰਘਰੂਆ ਵਾਲਾ,
ਮਈਆ ਜੀ ਤੇਰੇ, ਮੰਦਿਰਾਂ ਤੇ ll

ਤੇਰੇ ਦਰ ਤੇ, ਧਿਆਨੂੰ ਆਇਆ xll
ਕੱਟ ਕੇ ਸੀਸ ਮਾਂ, ਤੈਨੂੰ ਚੜ੍ਹਾਇਆ xll
ਮਾਂ ਨੇ, ਕੱਟਿਆ ਸੀਸ ਮਿਲਾਇਆ,
ਮਈਆ ਜੀ ਤੇਰੇ, ਮੰਦਿਰਾਂ ਤੇ,,,,,,,,

ਤੇਰੇ ਦਰ ਤੇ, ਤਾਰਾ ਰਾਣੀ ਆਈ xll
ਮਾਸ ਦਾ ਪਰਸ਼ਾਦ, ਛੁਪਾ ਕੇ ਲਿਆਈ xll
ਮਾਂ ਨੇ, ਹਲਵਾ ਪੂਰੀ ਬਣਾਇਆ,
ਮਈਆ ਜੀ ਤੇਰੇ, ਮੰਦਿਰਾਂ ਤੇ,,,,,,,,

ਤੇਰੇ ਦਰ ਤੇ, ਅਕਬਰ ਆਇਆ xll
ਤੇਰੀਆਂ ਜੌਤਾਂ ਤੇ, ਪਾਣੀ ਪਾਇਆ xll
ਤੇਰੀਆਂ, ਜੌਤਾਂ ਨੇ ਜਲਵਾ ਵਿਖਾਇਆ,
ਮਈਆ ਜੀ ਤੇਰੇ, ਮੰਦਿਰਾਂ ਤੇ,,,,,,,,

ਤੇਰੇ ਦਰ ਤੇ, ਸੰਗਤ ਆਈ xll
ਢੋਲਕੀ ਛੈਣੇ ਮਾਂ, ਨਾਲ ਲਿਆਈ xll
ਮਾਂ ਨੇ, ਸੰਗਤਾਂ ਨੂੰ ਦਰਸ ਵਿਖਾਇਆ,
ਮਈਆ ਜੀ ਤੇਰੇ, ਮੰਦਿਰਾਂ ਤੇ,,,,,,,,

Leave a Reply