ਦਰ ਭਾਗਾਂ ਨਾਲ ਮਿਲਿਆ ਏ l
ਸਤਿਗੁਰ, ਚਰਨਾਂ ‘ਚ, ਮੇਰਾ ਜੀਵਨ, ਪਲਿਆ ਏ ll
ਨਸ਼ਾ ਕਰਕੇ ਨਹੀਂ ਚੜ੍ਹੀਆਂ ਨੇ l
ਕਿਵੇਂ, ਸਮਝਾਵਾਂ ਸਭ ਨੂੰ, ਅੱਖਾਂ ਸ਼ਿਆਮ ਨਾਲ, ਲੜੀਆਂ ਨੇ ll
ਸੇਠ ਮੂਲ ਤੋਂ ਵਿਆਜ਼ ਕੱਟਦਾ l
ਨਾਮ, ਸਿਮਰ ਬੰਦਿਆ, ਪਾਪਾਂ ਦਾ, ਬੋਝ ਘਟਦਾ ll
ਤੂੰਬਾ ਵੱਜਦਾ ਨਾ ਤਾਰ ਬਿਨਾ l
ਸੇਵਾ ਭਾਵੇਂ, ਲੱਖ ਕਰੀਏ, ਰੱਬ ਮਿਲਦਾ ਨਾ, ਪਿਆਰ ਬਿਨਾ ll
ਤਨ ਦੂਰ ਬਿਤਾਈ ਹੋਈ ਏ l
ਇੱਕ ਦਿਲ, ਰੋਵੇ ਤੇ ਦੂਜਾ, ਯਾਦ ਸ਼ਿਆਮ ਦੀ, ਆਈ ਹੋਈ ਏ ll
ਗੋਪਾਲੀ ਪਾਗਲ ਦਾ ਖ਼ੁਦਾ l
ਭਗਤਾਂ ਦੇ, ਦਿਲ ਵੱਸਦਾ, ਲੱਖ ਕਰਕੇ ਨਾ, ਹੋਵੇ ਜ਼ੁਦਾ ll
ਗੱਡੀ ਦੀਆਂ ਦੋ ਲਾਈਨਾਂ l
ਜਦੋ ਤੇਰੀ, ਯਾਦ ਆਵੇ, ਇਕੱਲਾ ਬਹਿ ਕੇ, ਰੋ ਲੈਣਾ ll
ਦਰ ਭਾਗਾਂ ਨਾਲ ਮਿਲਿਆ ਏ l
ਸਤਿਗੁਰ, ਚਰਨਾਂ ‘ਚ, ਮੇਰਾ ਜੀਵਨ, ਪਲਿਆ ਏ ll