ਦਾਤੀ ਨੇ ਮੇਹਰਾਂ ਕਰ ਦਿੱਤੀਆਂ

ਦਾਤੀ ਨੇ ਮੇਹਰਾਂ ਕਰ ਦਿੱਤੀਆਂ

ਕਿਓਂ ਸ਼ੇਰਾਂਵਾਲੀ ਦਾ ਸ਼ੁਕਰ, ਮਨਾਈਏ ਨਾ,
ਦਾਤੀ ਨੇ ਮੇਹਰਾਂ ਕਰ ਦਿੱਤੀਆਂ,,,ll
ਅੰਬੇ ਰਾਣੀ ਦੀ ਮਹਿਮਾ ਗਾਈਏ ਨਾ
ਦਾਤੀ ਨੇ ਮੇਹਰਾਂ ਕਰ ਦਿੱਤੀਆਂ,,,ll

ਦਾਤੀ ਸਭ ਦੇ, ਦੁੱਖੜੇ ਹਰਦੀ
ਦੁੱਖੜੇ ਹਰਦੀ, ਮੇਹਰਾਂ ਕਰਦੀ ll
ਨੱਚ ਨੱਚ ਕੇ ਜੈਕਾਰੇ lll, ਲਾਈਏ ਨਾ,
ਦਾਤੀ ਨੇ ਮੇਹਰਾਂ, ਕਰ ਦਿੱਤੀਆਂ,,,

ਦਾਤੀ ਵੰਡਦੀ, ਮਿਠੀਆਂ ਮੁਰਾਦਾਂ
ਜੋ ਮਈਆ ਦੇ, ਲੜ੍ਹ ਲੱਗ ਜਾਂਦਾ ll
ਦਿਲ ਦਾਤੀ ਦੇ ਚਰਣੀ lll, ਕਿਓਂ ਲਾਈਏ ਨਾ,
ਦਾਤੀ ਨੇ ਮੇਹਰਾਂ, ਕਰ ਦਿੱਤੀਆਂ,,,

ਦਿਲ ਵਿੱਚ ,ਮਾਂ ਦੀ ਜੋਤ ਜਗਾਈਏ
ਭੇਟਾਂ ਸਭ ਦੇ, ਸੰਗ ਰਲ ਗਾਈਏ ll
ਸ਼ੇਰਾਂਵਾਲੀ ਦਾ ਜਗਨ lll, ਰਚਾਈਏ ਨਾ,
ਦਾਤੀ ਨੇ ਮੇਹਰਾਂ, ਕਰ ਦਿੱਤੀਆਂ,,,

 

This Post Has 2 Comments

Leave a Reply