ਦੀਦਾਰ ਚਿੰਤਾਪੁਰਨੀ ਦਾ

ਫੁੱਲਾਂ ਨਾਲ ਸੱਜਿਆ, ਦਰਬਾਰ ਚਿੰਤਾਪੁਰਨੀ ਦਾ,
ਮੇਲਾ ਬੜਾ ਭਰੇ, ਹਰ ਸਾਲ ਚਿੰਤਾਪੁਰਨੀ ਦਾ ll
ਜੈ ਮਾਤਾ ਦੀ ਸਭ ਨੂੰ, ਬੁਲਾ ਕੇ ਭਗਤੋ,
ਕਰਲੋ ਜੀ ਕਰਲੋ, ਦੀਦਾਰ ਚਿੰਤਾਪੁਰਨੀ ਦਾ ll

ਮਾਏਂ ਤੇਰੇ ਦਰ ਉੱਤੋਂ, ਖਾਲੀ ਨਾ ਕੋਈ ਮੁੜਿਆ,
“ਮੈਂ ਵੀ ਕਈ ਜਨਮਾਂ ਤੋਂ, ਚਰਨਾਂ ‘ਚ ਜੁੜਿਆ” ll
ਚਰਨਾਂ ਨਾਲ ਲੱਗ ਮਿਲੇ, ਪਿਆਰ ਚਿੰਤਾਪੁਰਨੀ ਦਾ ll,
ਜੈ ਮਾਤਾ ਦੀ ਸਭ ਨੂੰ, ਬੁਲਾ ਕੇ ਭਗਤੋ,
ਕਰਲੋ ਜੀ ਕਰਲੋ, ਦੀਦਾਰ ਚਿੰਤਾਪੁਰਨੀ ਦਾ ll

ਤੇਰੇ ਜੇਹਾ ਹੋਰ ਨਾ ਕੋਈ, ਸਾਨੂੰ ਮਾਏਂ ਭਾਉਂਦਾ ਏ,
“ਵੱਖਰਾ ਨਜ਼ਾਰਾ ਤੇਰੇ, ਦਰ ਉੱਤੇ ਆਉਂਦਾ ਏ” ll
ਜੱਪਦਿਆਂ ਹੀ ਰਹਿਣਾ ਬੱਸ, ਨਾਮ ਚਿੰਤਾਪੁਰਨੀ ਦਾ ll,
ਜੈ ਮਾਤਾ ਦੀ ਸਭ ਨੂੰ, ਬੁਲਾ ਕੇ ਭਗਤੋ,
ਕਰਲੋ ਜੀ ਕਰਲੋ, ਦੀਦਾਰ ਚਿੰਤਾਪੁਰਨੀ ਦਾ ll

ਹਰ ਸਾਲ ਤੇਰੇ, ਦਰਬਾਰ ਆਉਂਦੇ ਰਹੀਏ ਮਾਂ ,
“ਖੁੱਲੇ ਆ ਕੇ ਤੇਰੇ ਹੀ, ਦੀਦਾਰ ਪਾਉਂਦੇ ਰਹੀਏ ਮਾਂ” ll
ਸੰਨੀ ਸ਼ਾਹ ਲਾਡਲਾ ਏ, ਲਾਲ ਚਿੰਤਾਪੁਰਨੀ ਦਾ ll,
ਜੈ ਮਾਤਾ ਦੀ ਸਭ ਨੂੰ, ਬੁਲਾ ਕੇ ਭਗਤੋ,
ਕਰਲੋ ਜੀ ਕਰਲੋ, ਦੀਦਾਰ ਚਿੰਤਾਪੁਰਨੀ ਦਾ ll

Leave a Reply