ਧੁਨ- ਨੀ ਮੈਂ ਕੱਤਾਂ ਪ੍ਰੀਤਾਂ ਨਾਲ

ਧੁਨ- ਨੀ ਮੈਂ ਕੱਤਾਂ ਪ੍ਰੀਤਾਂ ਨਾਲ

ਜੈ ਹੋ ਚਿਮਟਾ ਜੋਗੀ ਦਾ, ਜੈ ਜੈ ਚਿਮਟਾ ਜੋਗੀ ਦਾ ll
ਓ ਕਰਦਾ ਫਿਰੇ ਕਮਾਲ, ਚਿਮਟਾ ਜੋਗੀ ਦਾ l
( ਜੈ ਹੋ ਚਿਮਟਾ ਜੋਗੀ ਦਾ, ਜੈ ਜੈ ਚਿਮਟਾ ਜੋਗੀ ਦਾ )
ਹੈ ਦੁਨੀਆਂ ਵਿੱਚ ਧਮਾਲ, ਚਿਮਟਾ ਜੋਗੀ ਦਾ l
( ਜੈ ਹੋ ਚਿਮਟਾ ਜੋਗੀ ਦਾ, ਜੈ ਜੈ ਚਿਮਟਾ ਜੋਗੀ ਦਾ )
ਜੇਹੜਾ ਛਨਮਣ ਵੱਜਦਾ,,, ਜੈ ਹੋ l
ਜੇਹੜਾ ਧੂਣੇ ਸੱਜਦਾ,,, ਜੈ ਹੋ l
ਦੁੱਖੜੇ ਸਭ ਹਰਦਾ,,, ਜੈ ਹੋ l
ਚਿਮਟਾ ਜੋਗੀ ਦਾ,,,
( ਜੈ ਜੈ ਚਿਮਟਾ ਜੋਗੀ ਦਾ )
ਓ ਕਰਦਾ ਫਿਰੇ ਕਮਾਲ,,,,,,,,,,,,,,,,,,,,,,,,,,

ਚਿਮਟਾ ਹੈ, ਕਰਾਮਾਤੀ ਜੋਗੀ, ਜਦ ਆਪਣੀ ਤੇ ਆਵੇ l
ਭੂਤ ਪ੍ਰੇਤਾਂ, ਨੇ ਹੱਥ ਬੰਨ੍ਹੇ, ਸੇਵਕ ਬਣ ਕੇ ਜਾਵੇ,
ਚਿਮਟਾ ਜੋਗੀ ਦਾ,,,
( ਜੈ ਹੋ ਚਿਮਟਾ ਜੋਗੀ ਦਾ, ਜੈ ਜੈ ਚਿਮਟਾ ਜੋਗੀ ਦਾ )
ਓ ਕਰਦਾ ਫਿਰੇ ਕਮਾਲ,,,,,,,,,,,,,,,,,,,,,,,,,,F

ਜਦ ਨਾਥਾਂ ਨੇ, ਆਸਣ ਸੁੱਟਿਆ, ਵਿੱਚ ਅੰਬਰਾਂ ਤੇ ਜਾਈ l
ਚਿਮਟੇ ਨੇ, ਝੱਟ ਫੜ ਲਏ ਅੰਨਾ, ਧੰਨ ਤੇਰੀ ਵਡਿਆਈ,
ਚਿਮਟਾ ਜੋਗੀ ਦਾ,,,
( ਜੈ ਹੋ ਚਿਮਟਾ ਜੋਗੀ ਦਾ, ਜੈ ਜੈ ਚਿਮਟਾ ਜੋਗੀ ਦਾ )
ਓ ਕਰਦਾ ਫਿਰੇ ਕਮਾਲ,,,,,,,,,,,,,,,,,,,,,,,,,,F

ਜੋਗੀ ਚਿਮਟਾ, ਇੱਕ ਦੂਜੇ ਦੇ, ਜਿਓਂ ਮਾਲਾ ਦੇ ਮਣਕੇ l
ਧੂਣੇ ਦੇ ਵਿੱਚ, ਗੱਡਿਆ ਰਹਿੰਦਾ, ਜੋਤ ਜਾਗਦੀ ਬਣਕੇ,
ਚਿਮਟਾ ਜੋਗੀ ਦਾ,,,
( ਜੈ ਹੋ ਚਿਮਟਾ ਜੋਗੀ ਦਾ, ਜੈ ਜੈ ਚਿਮਟਾ ਜੋਗੀ ਦਾ )
ਓ ਕਰਦਾ ਫਿਰੇ ਕਮਾਲ,,,,,,,,,,,,,,,,,,,,,,,,,,F

ਚਿਮਟੇ ਦੀ ਕੀ, ਮਹਿਮਾ ਦੱਸੀਏ, ਪੂਰਨ ਅਤਨ ਓ ਅਨੰਤਾ l
ਦਰਸ਼ਨ ਪਾਵਣ, ਸੰਗਤਾਂ ਚੱਲੀਆਂ, ਤੂੰ ਵੀ ਚੱਲ ਬਲਵੰਤਾ,
ਚਿਮਟਾ ਜੋਗੀ ਦਾ,,,
( ਜੈ ਹੋ ਚਿਮਟਾ ਜੋਗੀ ਦਾ, ਜੈ ਜੈ ਚਿਮਟਾ ਜੋਗੀ ਦਾ )
ਓ ਕਰਦਾ ਫਿਰੇ ਕਮਾਲ,,,,,,,,,,,,,,,,,,,,,,,,,,F

Leave a Reply