ਬਾਂਕੇ ਬਿਹਾਰੀ ਨੇ ਮੇਰਾ ਦਿਲ ਲੁੱਟਿਆ

ਬਾਂਕੇ ਬਿਹਾਰੀ ਨੇ, ਹਾਏ ਮੇਰਾ ਦਿਲ ਲੁੱਟਿਆ
ਮੁਰਲੀ ਵਾਲੇ ਨੇ, ਹਾਏ ਮੇਰਾ ਦਿਲ ਲੁੱਟਿਆ
ਹਾਰਾਂ ਵਾਲੇ ਨੇ, ਹਾਏ ਮੇਰਾ ਦਿਲ ਲੁੱਟਿਆ,,,,,,

ਪਹਿਲਾਂ ਤੇ ਮੇਰੀ ਮਟਕੀ ਫੋੜੀ, ਫਿਰ ਆਕੇ ਮੇਰੀ ਬਹੀਆਂ ਮਰੋੜੀ
ਮੈਂ ਆਖਾਂ ਵੇ, ਨਾ ਵੇ ਸ਼ਿਆਮਾ, ਨਾ ਕਰ ਮੈਂਨੂੰ ਜੋਰਾ ਜੋਰੀ ll
ਜੋਰਾ ਜੋਰੀ ਕਰਕੇ ਸ਼ਿਆਮ ਨੇ ll, ਵ੍ਰਿੰਦਾਵਨ ਵਿੱਚ ਸੁੱਟਿਆ,
ਹਾਰਾਂ ਵਾਲੇ ਨੇ, ਹਾਏ ਮੇਰਾ ਦਿਲ ਲੁੱਟਿਆ,
ਮੁਰਲੀ ਵਾਲੇ ਨੇ, ਹਾਏ ਮੇਰਾ ਦਿਲ ਲੁੱਟਿਆ,,,,,,,,,,,

ਤਨ ਦਾ ਕਾਲ਼ਾ, ਹੈ ਸੀ ਸ਼ਿਆਮਾ, ਮਨ ਦਾ ਕਾਲ਼ਾ ਹੋ ਗਿਆ
ਪ੍ਰੀਤ ਮੇਰੇ ਨਾਲ, ਲਾ ਕੇ ਕਾਨ੍ਹਾ, ਕੁਬਜ਼ਾ ਦਾ ਤੂੰ ਹੋ ਗਿਆ ll
ਕੁਬਜ਼ਾ ਦੇ ਨਾਲ, ਪ੍ਰੀਤ ਲਗਾ ਕੇ ll, ਮਥੁਰਾ ਦੇ ਵਿੱਚ ਸੁੱਟਿਆ,
ਹਾਰਾਂ ਵਾਲੇ ਨੇ, ਹਾਏ ਮੇਰਾ ਦਿਲ ਲੁੱਟਿਆ,
ਮੁਰਲੀ ਵਾਲੇ ਨੇ, ਹਾਏ ਮੇਰਾ ਦਿਲ ਲੁੱਟਿਆ,,,,,,,,,,,

ਪਿਆਰੀ ਪਿਆਰੀ, ਕਹਿ ਕੇ ਨੀ ਉਹ, ਮੈਨੂੰ ਕੋਲ ਬੁਲਾਵੇ
ਦਿਨ ਵੇਖੇ ਨਾ, ਰਾਤਾਂ ਵੇਖੇ, ਮੁਰਲੀ ਮਧੁਰ ਬਜਾਵੇ ll
ਮਿੱਠੀਆਂ ਮਿੱਠੀਆਂ ਤਾਨ੍ਹ ਸੁਣਾ ਕੇ ll, ਚੈਨ ਮੇਰਾ ਹੈ ਲੁੱਟਿਆ
ਹਾਰਾਂ ਵਾਲੇ ਨੇ, ਹਾਏ ਮੇਰਾ ਦਿਲ ਲੁੱਟਿਆ,
ਮੁਰਲੀ ਵਾਲੇ ਨੇ, ਹਾਏ ਮੇਰਾ ਦਿਲ ਲੁੱਟਿਆ,,,,,,,,,,

Leave a Reply