ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ
ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ
ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ
ਮੈਨੂ ਜਾਣ ਕੇ ਤੂੰ ਪੁੱਤ ਬੇਗਾਨਾ, ਮੰਦੇ ਬੋਲ ਬੋਲੇ ਰਤਨੋ
ਬਾਰਾਂ ਸਾਲ ਰਿਹਾ ਮੈ ਤਾਂ ਗਉਆ ਚਾਰਦਾ, ਮੈ ਤਾ ਨੌਕਰ ਸੀ ਤੇਰੇ ਘਰਬਾਰ ਦਾ
ਤੇਰੇ ਘਰ ਦਾ ਨਾ ਖਾਦਾ ਪਾਣੀ ਦਾਨਾ, ਮੰਦੇ ਬੋਲ ਬੋਲੇ ਰਤਨੋ
ਮੈਨੂੰ ਕੋਲ ਜੇ ਬਿਠਾ ਕੇ ਹਾਲ ਪੁਛਦੀ, ਸਚ ਦਸਦਾ ਜੇ ਕੇਹਕੇ ਲਾਲ ਪੁਛਦੀ
ਤੇਰਾ ਭਰ ਦਿੰਦਾ ਸਾਰਾ ਹਰਜਾਨਾ, ਮੰਦੇ ਬੋਲ ਬੋਲੇ ਰਤਨੋ
ਦੇਣਾ ਪਿਛਲੇ ਜਨਮ ਦਾ ਸੀ ਕਰਜਾ, ਬਾਰਾ ਘੜੀ ਵਾਲਾ ਮੁਕ਼ਾ ਸੀ ਕਰਜਾ
ਚੰਗਾ ਹੋਇਆ ਮੇਨੂੰ ਮਿਲਿਆ ਬਹਾਨਾ, ਮੰਦੇ ਬੋਲ ਬੋਲੇ ਰਤਨੋ