ਮੇਲੇ ਦੀਆਂ ਆ ਗਈਆਂ ਤਰੀਕਾਂ

ਨੈਣਾਂ ਨੂੰ ਤਾਂ ਲੱਗੀਆਂ, ਉਡੀਕਾਂ ਸ਼ੇਰਾਂ ਵਾਲੀਏ ll,
ਮੇਲੇ ਦੀਆਂ ਆ ਗਈਆਂ, ਤਰੀਕਾਂ ਸ਼ੇਰਾਂ ਵਾਲੀਏ ll

ਕਈ ਆਉਂਦੇ ਬੱਸਾਂ ਉੱਤੇ, ਕਈ ਨੇ ਟਰੱਕ ਤੇ,
ਕਈ ਬਹਿੰਦੇ ਸੀਟਾਂ ਉੱਤੇ, ਕਈ ਬਹਿੰਦੇ ਛੱਤ ਤੇ ll
*ਕਈ ਆਉਂਦੇ ਕੱਢਦੇ, ਹੋ ਲੀਕਾਂ ਸ਼ੇਰਾਂ ਵਾਲੀਏ ll,
ਮੇਲੇ ਦੀਆਂ ਆ ਗਈਆਂ, ਤਰੀਕਾਂ ਸ਼ੇਰਾਂ ਵਾਲੀਏ ll
ਜੈ ਜੈ ਮਾਂ,,,ਜੈ ਜੈ ਮਾਂ,,, ਜੈ ਜੈ ਮਾਂ,,,ਜੈ ਜੈ ਮਾਂ,,, ll

ਕਈ ਆਉਂਦੇ ਚੜ੍ਹ ਕੇ, ਚੜ੍ਹਾਈਆਂ ਸ਼ੇਰਾਂ ਵਾਲੀਏ,
”ਕਈਆਂ ਨੇ ਤਾ ਮੁੰਡਨਾ, ਕਰਾਈਆਂ ਸ਼ੇਰਾਂ ਵਾਲੀਏ” ll
*ਜਿਹਨਾਂ ਨੂੰ ਤੂੰ ਬਖਸ਼ੇਂ, ਤੌਫੀਕਾਂ ਸ਼ੇਰਾਂ ਵਾਲੀਏ ll,
ਮੇਲੇ ਦੀਆਂ ਆ ਗਈਆਂ, ਤਰੀਕਾਂ ਸ਼ੇਰਾਂ ਵਾਲੀਏ ll
ਜੈ ਮਾਂ,,,ਜੈ ਜੈ ਮਾਂ,,, ਜੈ ਜੈ ਮਾਂ,,,ਜੈ ਜੈ ਮਾਂ,,, ll

ਤੇਰੀਆਂ ਹੀ ਭੇਟਾਂ ਤੇਰਾ, ਗਾਉਂਦਾ ਏ ਸਲੀਮ ਮਾਂ,
”ਸ਼ਾਹਕੋਟੀ ਸਾਹਬ ਜੀ ਤੋਂ, ਲੈ ਕੇ ਤਾਲੀਮ ਮਾਂ” ll
*ਤੇਰੀਆਂ ਹੀ ਕਰਦਾ, ਤਰੀਫਾਂ ਸ਼ੇਰਾਂ ਵਾਲੀਏ ll,
ਮੇਲੇ ਦੀਆਂ ਆ ਗਈਆਂ, ਤਰੀਕਾਂ ਸ਼ੇਰਾਂ ਵਾਲੀਏ ll
ਜੈ ਮਾਂ,,,ਜੈ ਜੈ ਮਾਂ,,, ਜੈ ਜੈ ਮਾਂ,,,ਜੈ ਜੈ ਮਾਂ,,, ll
ਮੇਲੇ ਦੀਆਂ ਆ ਗਈਆਂ, ਤਰੀਕਾਂ ਸ਼ੇਰਾਂ ਵਾਲੀਏ l

Leave a Reply