ਮੈਂ ਬੱਚੜਾ ਤੇਰਾ ਮਾਂ

ਮੈਂ ਬੱਚੜਾ ਤੇਰਾ ਮਾਂ, ਤੂੰ ਕਰ ਮੇਹਰਾਂ ਦੀਆਂ ਛਾਂਵਾਂ l
*ਮੈਂ ਆਇਆ ਦਰ ਤੇ ਮਾਂ ll, ਦੱਸ ਹੋਰ ਕਿੱਧਰ ਨੂੰ ਜਾਵਾਂ l-ll

ਭਰੇ ਨੇ ਖਜ਼ਾਨੇ ਦਰ, ਤੇਰੇ ਕੋਈ ਥੋੜ ਨਾ,
ਇੱਕੋ ਏ ਅਰਜ਼ ਮੇਰੀ, ””ਮੈਨੂੰ ਖਾਲੀ ਮੋੜ ਨਾ”” ll
ਅਸੀਂ ਤਾਂ, ਮੱਲ੍ਹ ਕੇ ਬਹਿ ਗਏ ਹਾਂ, ਮਾਏਂ ਦਰ, ਤੇਰੇ ਦੀਆਂ ਰਾਹਵਾਂ l
ਮੈਂ ਆਇਆ ਦਰ ਤੇ ਮਾਂ ll, ਦੱਸ ਹੋਰ ਕਿੱਧਰ ਨੂੰ ਜਾਵਾਂ,,,
ਮੈਂ ਬੱਚੜਾ ਤੇਰਾ ਮਾਂ,,,,,,,,,,,,,,,,,,,,,,

ਨਾਮ ਤੇਰੇ ਦੀ ਮਾਏਂ, ਜੋਤ ਜਗਾਈ ਏ,
ਦੇਣਾ ਹੈ ਦਰਸ਼ ਏਹੋ, ””ਆਸ ਲਗਾਈ ਏ”” ll
ਤੇਰੇ ਬਾਝ ਨਾ ਹੋਰ ਕੋਈ, ਦੁੱਖ ਕਿਸ ਨੂੰ ਬੋਲ ਸੁਣਾਵਾਂ l
ਮੈਂ ਆਇਆ ਦਰ ਤੇ ਮਾਂ ll, ਦੱਸ ਹੋਰ ਕਿੱਧਰ ਨੂੰ ਜਾਵਾਂ,,,
ਮੈਂ ਬੱਚੜਾ ਤੇਰਾ ਮਾਂ,,,,,,,,,,,,,,,,,,,,,,

ਚੜ੍ਹੀ ਰਹੇ ਸਦਾ ਤੇਰੇ, ਨਾਮ ਦੀ ਖੁਮਾਰੀ ਮਾਂ,
ਕਰੇ ਗੁਣ ਗਾਨ ਮਾਹੀ, ””ਜਿੰਦਗੀ ਏਹ ਸਾਰੀ ਮਾਂ””’ ll
ਤੇਰੇ ਵੰਸ਼ ਨੂੰ ਮਿਲ ਜਾਵਣ, ਤੇਰੇ ਦਰ ਦੀਆਂ ਠੰਢੀਆਂ ਛਾਂਵਾਂ l
ਮੈਂ ਆਇਆ ਦਰ ਤੇ ਮਾਂ ll, ਦੱਸ ਹੋਰ ਕਿੱਧਰ ਨੂੰ ਜਾਵਾਂ,,,
ਮੈਂ ਬੱਚੜਾ ਤੇਰਾ ਮਾਂ,,,,,,,,,,,,,,,,,,,,,,

Leave a Reply