ਮੈਂ ਰੋਟੀ ਲੈ ਕੇ ਨਾਥ ਦੀ ਚੱਲੀ

ਗਊਆਂ ਚਾਰਦਾ, ਨਾਥ ਮਿਲ ਜਾਵੇ,
ਮੈਂ ਰੋਟੀ ਲੈ ਕੇ, ਨਾਥ ਦੀ ਚੱਲੀ ll
ਭੋਲ਼ਾ ਮੁਖੜਾ lll, ਨਜ਼ਰ ਨਾ ਆਵੇ,
ਮੈਂ ਰੋਟੀ ਲੈ ਕੇ, ਨਾਥ ਦੀ ਚੱਲੀ l
ਗਊਆਂ ਚਾਰਦਾ ਨਾਥ,,,,,,,,,,,,,

ਸਾਗ ਸਰੋਂ ਦਾ ਰੋਟੀ, “ਮੱਕੀ ਦੀ ਬਣਾਈ ਮੈਂ” (ਜੀ)
ਘੁੰਮ ਘੁੰਮ ਦੇਖ ਆਈ, “ਸਾਰੀ ਹੀ ਤਲਾਈ ਮੈਂ”
ਕੋਈ ਲੱਭ ਮੇਰੇ lll, ਨਾਥ ਨੂੰ ਲਿਆਵੇ,
ਮੈਂ ਰੋਟੀ ਲੈ ਕੇ, ਨਾਥ ਦੀ ਚੱਲੀ
ਗਊਆਂ ਚਾਰਦਾ ਨਾਥ,,,,,,,,,,,,,

ਬੋਹੜਾ ਥੱਲੇ ਦੇਖ ਆਈ, “ਓਥੇ ਵੀ ਨਾ ਲੱਭਿਆ” (ਜੀ)
ਬਨਖੰਡੀ ਘੁੰਮ ਆਈ, “ਓਥੇ ਵੀ ਨਾ ਲੱਭਿਆ” ll
ਬੁੱਢੀ ਰਤਨੋ ਦਾ lll, ਦਿਲ ਘਬਰਾਵੇ,
ਮੈਂ ਰੋਟੀ ਲੈ ਕੇ, ਨਾਥ ਦੀ ਚੱਲੀ
ਗਊਆਂ ਚਾਰਦਾ ਨਾਥ,,,,,,,,,,,,,

ਆਖਦੇ ਨੇ ਲੋਕੀਂ ਓਹ ਤਾਂ, “ਗਰੂਣਾ ਝਾੜੀ ਆਇਆ ਸੀ” (ਜੀ)
ਗੋਰਖ ਦੀ ਮੰਡਲੀ ਨੇ, “ਘੇਰਾ ਓਹਨੂੰ ਪਾਇਆ ਸੀ” ll
ਜੋਗੀ ਮੁੰਦਰਾਂ ਨਾ lll, ਕੰਨਾਂ ਵਿਚ ਪਾਵੇ,
ਮੈਂ ਰੋਟੀ ਲੈ ਕੇ, ਨਾਥ ਦੀ ਚੱਲੀ
ਗਊਆਂ ਚਾਰਦਾ ਨਾਥ,,,,,,,,,,,,,

ਰਿੰਕੂ ਤਲਾਈਆਂ ਵਾਲਾ, “ਲੱਭ ਲੱਭ ਥੱਕਿਆ” (ਜੀ)
ਮੇਰਾ ਪੌਣਾਹਾਰੀ ਸੋਹਣੀ, “ਗੁਫਾ ਵਿੱਚ ਵੱਸਿਆ”
ਮਾਈ ਰਤਨੋ lll, ਅਵਾਜਾਂ ਪਈ ਮਾਰੇ,
ਮੈਂ ਰੋਟੀ ਲੈ ਕੇ, ਨਾਥ ਦੀ ਚੱਲੀ
ਗਊਆਂ ਚਾਰਦਾ ਨਾਥ,,,,,,,,,,,,,

Leave a Reply