ਸਾਡੇ ਐਬਾਂ ਤੇ ਤੂੰ ਪਾਈ ਪਰਦਾ,

ਸ਼ੇਅਰ- ਮੇਰੇ ਸਾਈਂਆ ਤੂੰ ਮੇਰੇ ਤੇ ਰਹਿਮ ਕਰਦੇ, ਤੈਨੂੰ ਤੇਰੀ ਖੁਦਾਈ ਦਾ ਵਾਸਤਾ
ਸਾਡੇ ਐਬਾਂ ਤੇ ਤੂੰ ਪਾਈ ਪਰਦਾ, ਤੈਨੂੰ ਤੇਰੀ ਸਚਾਈ ਦਾ ਵਾਸਤਾ
ਜੀਹਦੇ ਸਦਕੇ ਤੂੰ ਮੈਨੂੰ ਬਖਸ਼ਣਾ ਏ, ਤੈਨੂੰ ਓਹਦੀ ਅਮੀਰੀ ਦਾ ਵਾਸਤਾ

ਮੈਨੂੰ ਨਾਮ ਦੀ ਮਸਤੀ ਚੜ ਗਈ ਏ, ਆਕੇ ਸਾਈਂ ਦੇ ਵੇਹੜੇ
ਮੈਨੂੰ ਆਪਣੀ ਹੋਸ਼ ਜਰਾ ਨਾ, ਮੈਂ ਹੋ ਗਿਆ ਮਸਤ ਦੀਵਾਨਾ
ਮੈਨੂੰ ਨਾਮ ਖੁਮਾਰੀ ਚੜ ਗਈ ਏ, ਆਕੇ ਸਾਈਂ ਦੇ ਵੇਹੜੇ
ਮੈਨੂੰ ਨਾਮ ਦੀ ਮਸਤੀ ਚੜ ਗਈ ਏ, ਆਕੇ ਸਾਈਂ ਦੇ ਵੇਹੜੇ

ਨਾਮ ਨੇ ਨਸ਼ਾ ਚੜਾ ਦਿਤਾ ਏ, ਸਭ ਨੂੰ ਮਸਤ ਬਣਾ ਦਿਤਾ ਏ

ਮਸਤੀ ਰਗ ਰਗ ਵਿਚ ਭਰ ਗਈ ਏ, ਆਕੇ ਸਾਈਂ ਦੇ ਵੇਹੜੇ
ਮੈਨੂੰ ਨਾਮ ਦੀ ਮਸਤੀ ਚੜ ਗਈ ਏ,ਆਕੇ ਸਾਈਂ ਦੇ ਵੇਹੜੇ

ਮਸਤੀ ਵਿਚ ਨੱਚਦਾ ਗਾਉਂਦਾ ਹਾਂ, ਬਸ ਸਾਈਂ ਨਾਮ ਧਿਆਉਂਦਾ ਹਾਂ
ਮੇਰੀ ਵਿੱਗੜੀ ਗੱਲ ਸੰਵਰ ਗਈ ਏ, ਆਕੇ ਸਾਈਂ ਦੇ ਵੇਹੜੇ
ਮੈਨੂੰ ਨਾਮ ਦੀ ਮਸਤੀ ਚੜ ਗਈ ਏ, ਆਕੇ ਸਾਈਂ ਦੇ ਵੇਹੜੇ

ਸਾਈਂ ਨੇ ਦਾਸ ਬਣਾ ਲੀਤਾ ਏ, ਚਰਣਾ ਦੇ ਨਾਲ ਲਾ ਲੀਤਾ ਏ
ਮੇਰੀ ਤਕਦੀਰ ਸੰਵਰ ਗਈ ਏ, ਆਕੇ ਸਾਈਂ ਦੇ ਵੇਹੜੇ

Leave a Reply