ਸਿੱਧ ਜੋਗੀ ਵਾਜਾਂ ਮਾਰਦਾ-मैनु सोहनी गुफा दे अंदर तो

ਮੈਨੂੰ ਸੋਹਣੀ, ਗੁਫ਼ਾ ਦੇ ਅੰਦਰ ਤੋਂ,
ਸਿੱਧ ਜੋਗੀ ਵਾਜਾਂ ਮਾਰਦਾ l
*ਸਿੱਧ ਜੋਗੀ ਵਾਜਾਂ ਮਾਰਦਾ,
ਪੌਣਾਹਾਰੀ ਵਾਜ਼ਾਂ ਮਾਰਦਾ l
ਮੈਨੂੰ ਸੋਹਣੀ ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ l
ਮੈਨੂੰ ਅੱਜ, ਗੁਫ਼ਾ ਦੇ ਅੰਦਰ ਤੋਂ,
ਪੌਣਾਹਾਰੀ ਵਾਜਾਂ ਮਾਰਦਾ l

ਦੇਵੀ ਦੇਵਤੇ, ਫੁੱਲ ਵਰਸਾਉਂਦੇ l
ਮੈਨੂੰ ਮੰਦਿਰ ਦੇ, ਸੁਪਨੇ ਆਉਂਦੇ ll
*ਸੁਪਨੇ ਦੇ ਵਿੱਚ, ਸੋਹਣਾ ਜੋਗੀ ll,
ਆ ਕੇ ਮੈਨੂੰ ਪੁਕਾਰਦਾ,,,
ਮੈਨੂੰ ਅੱਜ / ਸੋਹਣੀ ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,

ਇਸ ਮੰਦਿਰ ਵਿੱਚ, ਰਹਿਮਤ ਬਰਸੇ l
ਜੋਗੀ ਦਰਸ਼ਨ, ਨੂੰ ਮਨ ਤਰਸੇ ll
*ਸਭਨੂੰ ਆਪਣੇ, ਰੰਗ ਵਿੱਚ ਰੰਗੇ ll,
ਭਗਤਾਂ ਨੂੰ ਪਿਆ ਪੁਕਾਰਦਾ,,,
ਮੈਨੂੰ ਅੱਜ / ਸੋਹਣੀ ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,

ਮੰਦਿਰ ਉੱਤੇ, ਝੂਲਦੇ ਝੰਡੇ l
ਝੋਲੀ ਵਿੱਚੋਂ, ਖੈਰਾਂ ਵੰਡੇ ll
*ਉੱਚਾ ਜੱਗ ਵਿੱਚ, ਰੁੱਤਬਾ ਭਗਤੋ ll,
ਇਸ ਸੱਚੀ ਸਰਕਾਰ ਦਾ ,,,
ਮੈਨੂੰ ਅੱਜ / ਸੋਹਣੀ, ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,

ਜਦ ਜੋਗੀ ਦਾ, ਚਿਮਟਾ ਵੱਜਦਾ l
ਸਭ ਦੇ ਮਨ ਵਿੱਚ, ਜਾਂਦਾ ਵੱਸਦਾ ll
ਚਿਮਟੇ ਦੀ, ਕਰਾਮਾਤ ਨਾਲ ਜੋਗੀ ll,
ਸਭ ਦੇ ਕਸ਼ਟ ਨਿਵਾਰਦਾ,,,
ਮੈਨੂੰ ਅੱਜ / ਸੋਹਣੀ, ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,

ਪੰਮੀ ਜੋਗੀ ਦੀਆਂ, ਭੇਟਾਂ ਗਾਉਂਦਾ l
ਰਾਣਾ ਮਹਿਮਾ, ਲਿੱਖਦਾ ਜਾਂਦਾ ll
*ਇਸ ਜੋਗੀ ਦੇ, ਜਾਵਾਂ ਸਦਕੇ ll,
ਸਭ ਦੇ ਕੰਮ ਸੰਵਾਰਦਾ,,,
ਮੈਨੂੰ ਅੱਜ / ਸੋਹਣੀ, ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,

This Post Has One Comment

  1. Pingback: ਸਿੱਧ ਜੋਗੀ ਵਾਜਾਂ ਮਾਰਦਾ-मैनु सोहनी गुफा दे अंदर तो – tineb.org/blogger

Leave a Reply