ਬੱਲੇ ਬੱਲੇ, ਬਈ ਸਿੱਧ ਜੋਗੀ, ਪੌਣਹਾਰੀ ਦੇ ll
ਸੰਗ ਚੱਲਿਆ, ਜੈਕਾਰੇ ਲਾਉਂਦਾ, ਸਿੱਧ ਜੋਗੀ, ਪੌਣਹਾਰੀ ਦੇ ll
ਬੱਲੇ ਬੱਲੇ, ਬਈ ਸਿੱਧ ਜੋਗੀ ਪੌਣਹਾਰੀ ਦੇ,
ਛਾਵਾ ਛਾਵਾ, ਬਈ ਸਿੱਧ ਜੋਗੀ ਪੌਣਹਾਰੀ ਦੇ l
ਬੱਲੇ ਬੱਲੇ, ਬਈ ਗੁਫ਼ਾ ਵਿੱਚ, ਰੱਬ ਵੱਸਦਾ
ਆ ਕੇ ਦਰਸ਼ਨ, ਕਰ ਲਓ ਸਾਰੇ, ਗੁਫ਼ਾ ਵਿੱਚ, ਰੱਬ ਵੱਸਦਾ
ਬੱਲੇ ਬੱਲੇ, ਬਈ ਗੁਫ਼ਾ ਵਿੱਚ, ਰੱਬ ਵੱਸਦਾ,
ਛਾਵਾਂ ਛਾਵਾਂ, ਬਈ ਗੁਫ਼ਾ ਵਿੱਚ, ਰੱਬ ਵੱਸਦਾ l
ਬੱਲੇ ਬੱਲੇ, ਬਈ ਸੰਗਤਾਂ ਨੇ, ਲਾਈਆਂ ਰੌਣਕਾਂ ll
ਮੇਲਾ ਲੱਗਿਆ, ਸ਼ਾਹਤਲਾਈਆਂ, ਸੰਗਤਾਂ ਨੇ, ਲਾਈਆਂ ਰੌਣਕਾਂ ll
ਬੱਲੇ ਬੱਲੇ, ਬਈ ਸੰਗਤਾਂ ਨੇ, ਲਾਈਆਂ ਰੌਣਕਾਂ,
ਛਾਵਾ ਛਾਵਾ, ਬਈ ਸੰਗਤਾਂ ਨੇ, ਲਾਈਆਂ ਰੌਣਕਾਂ l
ਬੱਲੇ ਬੱਲੇ, ਬਈ ਬੋਹੜਾਂ ਥੱਲੇ, ਕਰੇ ਭਗਤੀ ll
ਲਾ ਕੇ ਧੂਣਾ, ਸ਼ਿਵਾ ਨੂੰ ਧਿਆਉਂਦਾ, ਬੋਹੜਾਂ ਥੱਲੇ, ਕਰੇ ਭਗਤੀ ll
ਬੱਲੇ ਬੱਲੇ, ਬਈ ਬੋਹੜਾਂ ਥੱਲੇ, ਕਰੇ ਭਗਤੀ,
ਛਾਵਾ ਛਾਵਾ, ਬਈ ਬੋਹੜਾਂ ਥੱਲੇ, ਕਰੇ ਭਗਤੀ l
ਬੱਲੇ ਬੱਲੇ, ਬਈ ਮਾਧੋਪੁਰੀ, ਕਰੇ ਅਰਜ਼ਾਂ
ਸੁੱਖ ਮਿਲੇ, ਸਾਨੂੰ ਵੀ ਇੱਕ ਵਾਰੀ, ਮਾਧੋਪੁਰੀ ਕਰੇ ਅਰਜ਼ਾਂ
ਬੱਲੇ ਬੱਲੇ, ਬਈ ਮਾਧੋਪੁਰੀ, ਕਰੇ ਅਰਜ਼ਾਂ
ਛਾਵਾ ਛਾਵਾ, ਦੀਪ ਹੁਣੀ, ਕਰੇ ਅਰਜ਼ਾਂ l
बाबा बालक नाथ भजन