ਮੇਰੀ ਮੇਰੀ ਜੱਗ ਤੇ ਨਾਂ ਕਰ ਮਨਾਂ ਮੇਰਿਆ
ਮੇਰੀ ਮੇਰੀ ਵਾਲਾ ਇਥੇ ਕੋਈ ਨਾ ਰਿਹਾ
ਕਰਦਾ ਏ ਮਾਣ ਜਿਹੜਾ ਦੋਲਤਾਂ ਜੰਗੀਰਾਂ ਦਾ
ਵਰਤਣ ਵਾਲ਼ਾ ਜੱਦ ਉਹੀ ਨਾਂ ਰਿਹਾ,
ਮੇਰੀ ਮੇਰੀ ਜੱਗ ਤੇ ਨਾਂ ਕਰ ਮਨਾਂ ਮੇਰਿਆ
ਮੋਹ ਮਾਇਆ ਪਿੱਛੇ ਲੱਗ ਭੁਲਿਆਂ ਔਕਾਤ ਦੇ
ਮਿੱਟੀ ਦੇਇਆ ਭਾਂਡਿਆਂ ਤੂੰ ਹੋਣਾ ਜਦੋਂ ਰਾਖ ਦੇ
ਬੰਨੇਇਆ ਸੀ ਕਾਲ ਜਿਨੇ ਆਪਣੇ ਹੀ ਪਾਵੈਂ ਨਾਲ
ਜੱਗ ਵਿਚ ਬੈਠ ਇਥੇ ਉਵੀ ਨਾਂ ਰਿਹਾ
ਮੇਰੀ ਮੇਰੀ ਜੱਗ ਤੇ ਨਾਂ ਕਰ ਮਨਾਂ ਮੇਰਿਆ
ਦੁਨੀਆਂ ਦੇ ਵਿਚ ਹੱਸ ਖੇਡ ਮੋਜਾਂ ਮਾਣ ਵੇ
ਇੱਕ ਦਿਨ ਛੱਡ ਜਾਣਾਂ ਝੂਠਾ ਏ ਜਹਾਨ ਦੇ
ਆਹ ਵੀ ਮੇਰਾ ਉਹ ਵੀ ਮੇਰਾ ਸਾਬ ਸਾਬ ਰੱਖਦਾਂ ਏ
ਲੈਕੇ ਐਥੋਂ ਨਾਲ ਕਹਿੰਦੇ ਕੋਈ ਨਾ ਗਿਆ
ਮੇਰੀ ਮੇਰੀ ਜੱਗ ਤੇ ਨਾਂ ਕਰ ਮਨਾਂ ਮੇਰਿਆ
ਰਹਿਪੇ ਵਾਲੇ ਰੋਸ਼ਨ ਉਹਦੇ ਨਾਂਮ ਨੂੰ ਧਿਆਲੈ ਉਏ
ਜਿੰਦਗੀ ਤੂੰ ਆਪਣੀ ਨੂੰ ਸਫਲ ਬਣਾ ਲੈ ਉਏ
ਗੁਰੂ ਰਵਿਦਾਸ ਜੀ ਦੇ ਰਾਹ ਉਤੇ ਜਾਣ ਵਾਲ਼ਾ
ਚੋਰਾਸੀ ਵਾਲ਼ੇ ਗੇੜ ਵਿੱਚ ਕੋਈ ਨਾ ਪਿਆ
ਮੇਰੀ ਮੇਰੀ ਜੱਗ ਤੇ ਨਾਂ ਕਰ ਮਨਾਂ ਮੇਰਿਆ