ਜਾਣਾ ਜੋਗੀ ਦੇ ਦਰਬਾਰ, ਉਥੇ ਹੁੰਦੇ ਬੇੜੇ ਪਾਰ ll
ਪੌਣਹਾਰੀ ਜੋਗੀ ਮੇਰਾ,, ll ਦੁੱਖ ਆਪੇ ਕੱਟਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,,
ਤਕਦੀਰਾਂ ਦੀਆਂ ਮਾਰਿਆਂ ਨੂੰ ਗੱਲ ਨਾਲ ਲਾਉਂਦਾ ਏ
ਕੋਲ ਬਿਠਾ ਕੇ ਜੋਗੀ, ਦੁੱਖੜੇ ਵੰਡਾਉਂਦਾ ਏ ll
ਭਟਕਿਆਂ ਭੁੱਲਿਆਂ ਨੂੰ,, ll ਸਿੱਧਾ ਰਾਹ ਦੱਸਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,,
ਰਤਨੋ ਦੇ ਘਰ ਆ ਕੇ, ਗਊਆਂ ਨੂੰ ਚਰਾਉਂਦਾ ਏ
ਧਰਮੋਂ ਦਾ ਦੇਖੋ ਆ ਕੇ, ਪੁੱਤਰ ਕਹਾਉਂਦਾ ਏ ll
ਬਗ਼ਲ ਚ ਝੋਲੀ ਹੱਥ,, ll ਚਿਮਟਾ ਵੀ ਸੱਜਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,,
ਮਹਿਮਾ ਸੁਣ ਜੋਗੀ ਜੀ ਦੀ, ਗੋਰਖ ਵੀ ਆਇਆ ਏ
ਗੋਰਖ ਦੀ ਮੰਡਲੀ ਨੂੰ, ਦੁੱਧ ਨਾਲ ਰੱਜਾਇਆ ਏ ll
ਗੋਰਖ ਦੇ ਮਨ ਵਿੱਚ,, ll ਲਾਲਚ ਹੈ ਵੱਸਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,
ਜੋਗੀ ਨਾਲ ਪ੍ਰੀਤ ਮਾਧੋ, ਪੁਰੀਏ ਨੇ ਪਾਈ ਏ
ਤਾਹੀਓਂ ਓਹਦੇ ਘਰ ਅੱਜ, ਹੋਈ ਰੁਸ਼ਨਾਈ ਏ ll
ਦੀਪ ਵੀ ਹੈ ਜੋਗੀ ਦੀ,, ll ਮਹਿਮਾ ਪਿਆ ਦੱਸਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,
बाबा बालक नाथ भजन